May 17, 2026
ਨਵੀ ਦਿੱਲੀ, 17 ਮਈ:
ਕੇਰਲ ‘ਚ ਸੋਮਵਾਰ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਸਰਕਾਰ ਵਿੱਚ ਕਾਂਗਰਸ ਦੇ ਵੀਡੀ ਸਤੀਸ਼ਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 21 ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਐਤਵਾਰ ਨੂੰ 20 ਮੰਤਰੀਆਂ ਦੇ ਨਾਮ ਫਾਈਨਲ ਕਰ ਦਿੱਤੇ ਗਏ ਹਨ।
ਇਹਨਾਂ ਵਿੱਚ ਮੁੱਖ ਮੰਤਰੀ ਤੋਂ ਇਲਾਵਾ 11 ਹੋਰ ਮੰਤਰੀ ਕਾਂਗਰਸ ਪਾਰਟੀ ਦੇ ਹਨ। ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੇ 5 ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੇਰਲ ਕਾਂਗਰਸ, ਕੇਰਲ ਕਾਂਗਰਸ (ਜੈਕਬ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (RSP) ਅਤੇ ਸੀਐਮਪੀ (ਕਮਿਊਨਿਸਟ ਮਾਰਕਸਿਸਟ ਪਾਰਟੀ) ਤੋਂ 1-1 ਮੰਤਰੀ ਬਣਨਗੇ।
ਮਿਲੀ ਜਾਣਕਾਰੀ ਅਨੁਸਾਰ ਵੀਡੀ ਸਤੀਸ਼ਨ ਦੇ ਮੰਤਰੀ ਮੰਡਲ ‘ਚ ਰਮੇਸ਼ ਚੇਨੀਥਲਾ, ਪੀਸੀ ਵਿਸ਼ਨੂੰਨਾਥ, ਐਮ ਲਿਜੂ, ਬਿੰਦੂ ਕ੍ਰਿਸ਼ਨਾ, ਓਜੇ ਜਨੀਸ਼, ਸਨੀ ਜੋਸਫ਼, ਰੋਜ਼ੀ ਐਮ ਜੌਨ, ਏਪੀ ਅਨਿਲ ਕੁਮਾਰ, ਕੇਏ ਤੁਲਸੀ, ਕੇ ਮੁਰਲੀਧਰਨ, ਟੀ ਸਿੱਦੀਕੀ ਸ਼ਾਮਿਲ ਹੋਣਗੇ।
ਦੱਸ ਦਈਏ ਕਿ ਵੀਡੀ ਸਤੀਸ਼ਨ ਨੇ ਅੱਜ ਸ਼ਾਮ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਮੰਤਰੀਆਂ ਦੀ ਸੂਚੀ ਵੀ ਰਾਜਪਾਲ ਨੂੰ ਸੌਂਪੀ। ਉਨ੍ਹਾਂ ਨੇ ਕਿਹਾ ਕਿ ਗਠਜੋੜ ਦੇ ਆਗੂਆਂ ਨਾਲ ਚਰਚਾ ਤੋਂ ਬਾਅਦ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਗਠਜੋੜ ਦੇ ਅੰਦਰ ਸਮਾਜਿਕ ਅਤੇ ਖੇਤਰੀ ਸੰਤੁਲਨ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ।
Powered by Froala Editor