ਕਣਕ ਦੀ ਆਮਦ ਅਤੇ ਖਰੀਦ 100 ਲੱਖ ਮੀਟਰਕ ਟਨ ਦੇ ਅੰਕੜੇ ਤੋਂ ਹੋਈ ਪਾਰ    AAP ਦੇ 7 ਬਾਗੀ ਸਾਂਸਦਾਂ ਦੀ ਭਾਜਪਾ ‘ਚ ਐਂਟਰੀ ਨੂੰ ਰਾਜ ਸਭਾ ਚੇਅਰਮੈਨ ਤੋਂ ਮਿਲੀ ਮਨਜ਼ੂਰੀ    ਪੰਜਾਬ ‘ਚ ਭਾਜਪਾ ਦਾ ਵਧਦਾ ਦਾਇਰਾ: ਸੀਨੀਅਰ ਅਕਾਲੀ ਆਗੂ ਸਰਾਓ ਵੱਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ, ਭਾਜਪਾ ‘ਚ ਹੋਏ ਸ਼ਾਮਲ    ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲ    ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ    ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ    ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ    ਗੰਨੇ ਦੀ ਖੇਤੀ ਲਈ ਲੋੜੀਂਦੀ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ 15 ਮਈ ਤੱਕ ਦਿੱਤੀ ਜਾਵੇ ਆਨਲਾਈਨ ਅਰਜ਼ੀ: ਗੰਨਾ ਕਮਿਸ਼ਨਰ    ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਗੰਭੀਰ ਹਾਲਾਤਾਂ ਵਿੱਚ ਪੈਦਾ ਹੋਏ ਨਵਜਾਤ ਬੱਚੇ ਦੇ ਠੀਕ ਹੋਣ ਨਾਲ ਡਾਕਟਰਾਂ ਦੀ ਚਿੰਤਾ ਉਮੀਦ ਵਿੱਚ ਬਦਲੀ    4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ   
AAP ਦੇ 7 ਬਾਗੀ ਸਾਂਸਦਾਂ ਦੀ ਭਾਜਪਾ ‘ਚ ਐਂਟਰੀ ਨੂੰ ਰਾਜ ਸਭਾ ਚੇਅਰਮੈਨ ਤੋਂ ਮਿਲੀ ਮਨਜ਼ੂਰੀ
April 27, 2026
AAP-7-

ਜਾਣੋ ਹੁਣ ਕਿੰਨੀ ਹੋਈ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ

ਨਵੀ ਦਿੱਲੀ, 27 ਅਪ੍ਰੈਲ 2026 – 

ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਆਮ ਆਦਮੀ ਪਾਰਟੀ ਦੇ ਸੱਤ ਬਾਗੀ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ । ਇਸ ਫੈਸਲੇ ਤੋਂ ਬਾਅਦ ਰਾਜ ਸਭਾ ਵਿੱਚ ‘ਆਪ’ ਦੀ ਗਿਣਤੀ ਘਟ ਕੇ 3 ਰਹਿ ਗਈ ਹੈ, ਜਦਕਿ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ 106 ਤੋਂ ਵੱਧ ਕੇ 113 ਹੋ ਗਈ ਹੈ।

ਜਿਹੜੇ ਸੱਤ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜੇਂਦਰ ਗੁਪਤਾ ਸ਼ਾਮਲ ਹਨ। ਰਾਜ ਸਭਾ ਦੀ ਸਰਕਾਰੀ ਵੈੱਬਸਾਈਟ ‘ਤੇ ਵੀ ਇਨ੍ਹਾਂ ਸੰਸਦ ਮੈਂਬਰਾਂ ਨੂੰ ਭਾਜਪਾ ਮੈਂਬਰਾਂ ਵਜੋਂ ਦਿਖਾਇਆ ਗਿਆ ਹੈ।

‘ਆਪ’ ਦੇ 10 ਰਾਜ ਸਭਾ ਮੈਂਬਰਾਂ ਵਿੱਚੋਂ ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਸ਼ੁੱਕਰਵਾਰ ਨੂੰ ਭਾਜਪਾ ਜੁਆਇਨ ਕਰ ਲਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਗਈ ਹੈ।

ਸ਼ੁੱਕਰਵਾਰ ਨੂੰ ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਰਲੇਵਾਂ ਕਰਨ ਦਾ ਐਲਾਨ ਕੀਤਾ । ਰਾਘਵ ਚੱਢਾ ਨੇ ਕਿਹਾ ਸੀ ਕਿ ‘ਆਪ’ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦਾ ਭਾਜਪਾ ਵਿੱਚ ਰਲੇਵਾਂ ਹੋਣ ਜਾ ਰਿਹਾ ਹੈ । ਇਸ ਦੇ ਨਾਲ ਹੀ ਰਾਜ ਸਭਾ ਨੂੰ ਪੱਤਰ ਲਿਖ ਕੇ ਰਲੇਵੇਂ ਦੀ ਇਜਾਜ਼ਤ ਮੰਗੀ ਸੀ। ਅਜਿਹੇ ਵਿੱਚ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

Powered by Froala Editor

AAP 7


Recommended News
Most Read
Just Now