ਕਣਕ ਦੀ ਆਮਦ ਅਤੇ ਖਰੀਦ 100 ਲੱਖ ਮੀਟਰਕ ਟਨ ਦੇ ਅੰਕੜੇ ਤੋਂ ਹੋਈ ਪਾਰ    AAP ਦੇ 7 ਬਾਗੀ ਸਾਂਸਦਾਂ ਦੀ ਭਾਜਪਾ ‘ਚ ਐਂਟਰੀ ਨੂੰ ਰਾਜ ਸਭਾ ਚੇਅਰਮੈਨ ਤੋਂ ਮਿਲੀ ਮਨਜ਼ੂਰੀ    ਪੰਜਾਬ ‘ਚ ਭਾਜਪਾ ਦਾ ਵਧਦਾ ਦਾਇਰਾ: ਸੀਨੀਅਰ ਅਕਾਲੀ ਆਗੂ ਸਰਾਓ ਵੱਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ, ਭਾਜਪਾ ‘ਚ ਹੋਏ ਸ਼ਾਮਲ    ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲ    ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ    ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ    ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ    ਗੰਨੇ ਦੀ ਖੇਤੀ ਲਈ ਲੋੜੀਂਦੀ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ 15 ਮਈ ਤੱਕ ਦਿੱਤੀ ਜਾਵੇ ਆਨਲਾਈਨ ਅਰਜ਼ੀ: ਗੰਨਾ ਕਮਿਸ਼ਨਰ    ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਗੰਭੀਰ ਹਾਲਾਤਾਂ ਵਿੱਚ ਪੈਦਾ ਹੋਏ ਨਵਜਾਤ ਬੱਚੇ ਦੇ ਠੀਕ ਹੋਣ ਨਾਲ ਡਾਕਟਰਾਂ ਦੀ ਚਿੰਤਾ ਉਮੀਦ ਵਿੱਚ ਬਦਲੀ    4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ   
ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਬੱਧ
April 27, 2026
-

ਵਪਾਰਕ ਸਬੰਧਾਂ ‘ਚ ਨਵੇਂ ਯੁੱਗ ਦੀ ਸ਼ੁਰੂਆਤ

ਨਵੀ ਦਿੱਲੀ, 27 ਅਪ੍ਰੈਲ 2026: 

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੁਕਤ ਵਪਾਰ ਸਮਝੌਤਾ (FTA) ਸਹੀਬੱਧ ਹੋ ਗਿਆ ਹੈ।ਜੋ ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਵਾਲਾ ਹੈ। ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਟੌਡ ਮੈਕਲੇ ਦੀ ਮੌਜੂਦਗੀ ਵਿੱਚ ਇਸ ਮਹੱਤਵਪੂਰਨ ਸਮਝੌਤੇ ਨੂੰ ਅਧਿਕਾਰਤ ਰੂਪ ਦਿੱਤਾ ਗਿਆ। ਇਹ ਸਮਝੌਤਾ ਭਾਰਤੀ ਅਰਥਵਿਵਸਥਾ ਅਤੇ ਨਿਰਯਾਤਕਾਂ ਲਈ ਵਿਸ਼ਵ ਬਾਜ਼ਾਰ ਵਿੱਚ ਇੱਕ ਵੱਡੀ ਕੂਟਨੀਤਕ ਅਤੇ ਆਰਥਿਕ ਜਿੱਤ ਮੰਨਿਆ ਜਾ ਰਿਹਾ ਹੈ।

ਹੁਣ ਭਾਰਤ ਤੋਂ ਨਿਊਜ਼ੀਲੈਂਡ ਭੇਜੇ ਜਾਣ ਵਾਲੇ ਚਮੜੇ ਦੇ ਉਤਪਾਦ , ਟੈਕਸਟਾਈਲ, ਪਲਾਸਟਿਕ ਅਤੇ ਇੰਜੀਨੀਅਰਿੰਗ ਵਸਤਾਂ ਵਰਗੇ ਸਾਮਾਨ ‘ਤੇ ਕੋਈ ਐਕਸਪੋਰਟ ਡਿਊਟੀ ਨਹੀਂ ਲੱਗੇਗੀ। ਇਸ ਨਾਲ ਕਿਰਤ-ਪ੍ਰਧਾਨ ਖੇਤਰਾਂਨੂੰ ਸਿੱਧਾ ਲਾਭ ਹੋਵੇਗਾ।

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਭਾਰਤ-ਨਿਊਜ਼ੀਲੈਂਡ ਆਰਥਿਕ ਸਬੰਧਾਂ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਇਹ FTA ਭਰੋਸੇ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਟਿਕਾਊ ਆਰਥਿਕ ਵਿਕਾਸ ਦੇ ਸਾਂਝੇ ਵਿਜ਼ਨ ਨੂੰ ਦਰਸਾਉਂਦਾ ਹੈ। ਇਹ ਸਮਝੌਤਾ ਭਾਰਤ ਲਈ ਓਸ਼ੀਨੀਆ ਅਤੇ ਪ੍ਰਸ਼ਾਂਤ ਟਾਪੂ ਬਾਜ਼ਾਰਾਂ ਤੱਕ ਪਹੁੰਚਣ ਦਾ ਇੱਕ ਗੇਟਵੇ ਵੀ ਬਣੇਗਾ।

ਦੱਸ ਦਈਏ ਕਿ, ਵਰਤਮਾਨ ਵਿੱਚ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਲਗਭਗ 450 ਉਤਪਾਦਾਂ ‘ਤੇ 10 ਫੀਸਦੀ ਟੈਕਸ ਲਗਾਇਆ ਜਾਂਦਾ ਸੀ। ਨਵੇਂ ਸਮਝੌਤੇ ਤਹਿਤ ਇਹ ਸ਼ੁਲਕ ਖ਼ਤਮ ਹੋ ਜਾਵੇਗਾ, ਜਿਸ ਨਾਲ ਭਾਰਤੀ ਕੱਪੜਾ ਅਤੇ ਪਹਿਰਾਵਾ, ਚਮੜਾ ਉਦਯੋਗ, ਟੋਪੀਆਂ, ਚੀਨੀ ਮਿੱਟੀ ਦੇ ਬਰਤਨ (ਸਿਰੈਮਿਕਸ), ਕਾਲੀਨ, ਅਤੇ ਵਾਹਨ ਤੇ ਉਨ੍ਹਾਂ ਦੇ ਪੁਰਜ਼ਿਆਂ ਦੇ ਨਿਰਯਾਤ ਨੂੰ ਭਾਰੀ ਹੁਲਾਰਾ ਮਿਲੇਗਾ।

Powered by Froala Editor


Recommended News
Most Read
Just Now