ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ    ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ    ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ    'ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ    ਪੰਜਾਬ ਸਰਕਾਰ ਨੇ 26 ਮਈ ਨੂੰ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਕਾਮਿਆਂ ਨੂੰ ਵੋਟ ਪਾਉਣ ਦੀ ਛੋਟ ਦਿੱਤੀ    ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ    ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ    ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ    ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ    ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ   
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ
May 28, 2026
-

• ਧੂਰੀ ਦੇ ਅਰਪਿਤ ਅਤੇ ਮੋਹਾਲੀ ਦੇ ਵਿਸ਼ੇਸ਼ ਸੂਦ ਦੇ ਕਮਿਸ਼ਨਡ ਅਫ਼ਸਰ ਬਣਨ ਨਾਲ ਇੰਸਟੀਚਿਊਟ ਦੇ ਜਲ ਸੈਨਾ ਅਫਸਰਾਂ ਦੀ ਗਿਣਤੀ 24 ਹੋਈ

• ਅਮਨ ਅਰੋੜਾ ਵੱਲੋਂ ਦੋਵੇਂ ਕੈਡਿਟਾਂ ਨੂੰ ਵਧਾਈ ਅਤੇ ਦੇਸ਼ ਦੀ ਸੇਵਾ ਵਿੱਚ ਸਫਲ ਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ

ਚੰਡੀਗੜ੍ਹ/ ਐਸਏਐਸ ਨਗਰ,  28 ਮਈ:

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ (9ਵਾਂ ਕੋਰਸ) ਅਤੇ ਵਿਸ਼ੇਸ਼ ਸੂਦ (10ਵਾਂ ਕੋਰਸ) ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿੱਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ (ਪੀਓਪੀ) ਵਿੱਚ ਭਾਰਤੀ ਜਲ ਸੈਨਾ ਵਿੱਚ ਬਤੌਰ ਅਫ਼ਸਰ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਏ.ਵੀ.ਐਸ.ਐਮ, ਐਨ.ਐਮ, ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵੱਲੋਂ ਕੀਤਾ ਗਿਆ।

ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਐਸਏਐਸ ਨਗਰ (ਮੁਹਾਲੀ) ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ਵਿੱਚ ਦੋ ਸਾਲ ਦੀ ਸਿਖਲਾਈ ਪੂਰੀ ਕਰਨ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਤਿੰਨ ਸਾਲ ਅਤੇ ਆਈਐਨਏ ਵਿੱਚ ਇੱਕ ਸਾਲ ਦੀ ਸੇਵਾ-ਵਿਸ਼ੇਸ਼ ਸਿਖਲਾਈ ਪੂਰੀ ਕੀਤੀ। ਹੁਣ, ਉਹ ਜਲਦੀ ਭਾਰਤੀ ਜਲ ਸੈਨਾ ਵਿੱਚ ਡਿਊਟੀਆਂ ਨਿਭਾਉਣਗੇ।

ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹੈ। ਇਨ੍ਹਾਂ ਅਧਿਕਾਰੀਆਂ ਨੇ ਪੰਜਾਬ ਨੂੰ ਮਾਣ ਵਧਾਇਆ ਹੈ। ਇਸ ਤੋਂ ਬਾਅਦ ਕਈ ਹੋਰ ਕੈਡਿਟ ਵੀ ਬੁਲੰਦੀਆਂ ਨੂੰ ਛੂਹਣਗੇ। ਇਹਨਾਂ ਕੈਡਿਟਾਂ ਦੇ ਕਮਿਸ਼ਨਡ ਅਫਸਰ ਬਣਨ ਨਾਲ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ 24 ਹੋ ਗਈ ਹੈ, ਜੋ ਕਿ ਸੰਸਥਾ ਲਈ ਇੱਕ ਨਵਾਂ ਮੀਲ ਪੱਥਰ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕਿਹਾ ਕਿ ਇਹਨਾਂ ਕੈਡਿਟਾਂ ਤੋਂ ਇਲਾਵਾ, ਸਾਡੀ ਸੰਸਥਾ ਦੇ 24 ਹੋਰ ਕੈਡਿਟਾਂ ਨੇ ਆਪਣੇ ਐਸਐਸਬੀ ਇੰਟਰਵਿਊ ਪਾਸ ਕਰ ਲਏ ਹਨ ਅਤੇ ਜੂਨ 2026 ਤੋਂ ਵੱਖ-ਵੱਖ ਸਿਖਲਾਈ ਅਕੈਡਮੀਆਂ ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਨਵ-ਨਿਯੁਕਤ ਅਫਸਰਾਂ ਦੇ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Powered by Froala Editor


Recommended News
Most Read
Just Now