ਪੰਜਾਬ ਸਰਕਾਰ ਨੇ ਝੋਟਾ ਕਤਲ ਕਾਂਡ ਵਿੱਚ ਪਰਿਵਾਰ ਤੋ ਐਕਸ਼ਨ ਕਮੇਟੀ ਦੀਆਂ 12 ਮੰਗਾਂ ਮੰਨੀਆਂ
October 23, 2026
ਪੰਜਾਬ ਸਰਕਾਰ ਨੇ ਝੋਟਾ ਕਤਲ ਕਾਂਡ ਵਿੱਚ ਪਰਿਵਾਰ ਤੋ ਐਕਸ਼ਨ ਕਮੇਟੀ ਦੀਆਂ 12 ਮੰਗਾਂ ਮੰਨੀਆਂ
Maan / Mansa
ਚੰਡੀਗੜ 23 ਅਕਤੂਬਰ (ਮਾਨ):- ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਸਬੰਧ ਵਿੱਚ ਬਣੀ ਐਕਸ਼ਨ ਕਮੇਟੀ ਅਤੇ SIT ਦੀ ਸ਼ੁੱਕਰਵਾਰ (23 ਅਕਤੂਬਰ) ਨੂੰ ਇੱਕ ਮੀਟਿੰਗ ਹੋਈ ਜਿਸ ਵਿੱਚ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਪੇਸ਼ 14 ਮੰਗਾਂ ਵਿੱਚੋਂ ਸਰਕਾਰ ਨੇ ਬਾਰਾਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ ।
SIT ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ੇ ਨੂੰ ਛੱਡ ਕੇ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ।ਐਸਆਈਟੀ ਨੇ ਇਨ੍ਹਾਂ ਮੰਗਾਂ ਸਬੰਧੀ ਐਕਸ਼ਨ ਕਮੇਟੀ ਨੂੰ ਲਿਖਤੀ ਪੱਤਰ ਵੀ ਸੌਂਪਿਆ ਹੈ ।
ਐਕਸ਼ਨ ਕਮੇਟੀ ਨੇ ਸਰਕਾਰ ਤੋਂ ਪ੍ਰਾਪਤ ਲਿਖਤੀ ਪੱਤਰ ‘ਤੇ ਚਰਚਾ ਕਰਨ ਲਈ ਮੀਟਿੰਗ ਬੁਲਾਈ ਹੈ। ਇਸ ਦੌਰਾਨ, ਸੀਬੀਆਈ ਨੇ ਮੁੱਖ ਦੋਸ਼ੀ ਅਸ਼ਵਨੀ ਕੁਮਾਰ ਨੂੰ ਮੋਹਾਲੀ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਪੰਜ ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਸਰਕਾਰੀ ਯੋਜਨਾਵਾਂ
Powered by Froala Editor
12
Recommended News
Most Read
Worldwide News Express/Punjab
Just Now