*7-ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੈਨਲ ਨਾਲ ਮੀਟਿੰਗਾਂ ਕਰੇਗੀ ਅਤੇ ਸੋਧਾਂ ਬਾਰੇ ਸਹਿਮਤੀ ਬਣਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*    ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਦੋ ਦਿਨ ਬਾਅਦ ਹੀ ਵਾਰਸ ਪੰਜਾਬ ਤੋਂ ਵੱਖ ਹੋਏ    ਮੰਤਰੀਆਂ ਨੂੰ ਅਲਾਟ ਸਰਕਾਰੀ ਰਿਹਾਇਸ਼ ਬਾਹਰਲੇ ਵਿਅਕਤੀਆਂ ਨੂੰ ਕਿਸ ਦੇ ਇਸ਼ਾਰੇ ਤੇ ਦਿੱਤੀ ਗਈ- ਇਆਲੀ    ਪੰਜਾਬ ਪੁਲਿਸ ਵੱਲੋਂ ਅਮਰਜੀਤ ਸਿੰਘ ਚਾਵਲਾ ਦੇ ਲੁਧਿਆਣਾ ਅਤੇ ਰੂਪ ਨਗਰ ਸਥਿਤ ਘਰਾਂ ਤੇ ਰੇਡ    ਪੰਜਾਬ ਸਰਕਾਰ ਵੱਲੋਂ ਐਸ.ਸੀ. ਬਹੁਲ 3,763 ਪਿੰਡਾਂ ਨੂੰ ‘ਆਦਰਸ਼ ਪਿੰਡ’ ਬਣਾਉਣ ਲਈ ਵੱਡੀ ਪਹਿਲ; ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ    ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 7 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ ਸੱਦੀ    *ਯੁੱਧ ਨਸ਼ਿਆਂ ਵਿਰੁੱਧ’ ਦੇ 574ਵੇਂ ਦਿਨ 133 ਨਸ਼ਾ ਤਸਕਰ 2.3 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ    ਗਮਾਡਾ ਦਫ਼ਤਰ ਵਿੱਚ ED ਦੀ ਰੇਡ ਖਤਮ ਰਵਾਨਾ ਹੋਈਆਂ ਟੀਮਾਂ    ਮੁੱਖ ਚੋਣ ਕਮਿਸ਼ਨਰ ਨੂੰ 48 ਘੰਟਿਆਂ ਵਿੱਚ ਅਹੁਦੇ ਤੋਂ ਅਸਤੀਫਾ ਦੇਣ ਦਾ CJP ਵੱਲੋਂ ਅਲਟੀਮੇਟਮ; ਅਸਤੀਫ਼ਾ ਨਾ ਦੇਣ ‘ਤੇ ਦੇਸ਼ ਵਿਆਪੀ ਅੰਦੋਲਨ    ED ਦੇ ਛਾਪਿਆਂ ਵਿਰੁੱਧ ‘ਮੋਹਾਲੀ ਵਿੱਚ ਗਮਾਡਾ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਪ੍ਰਦਰਸ਼ਨ ; ਪੁਲਿਸ ਨਾਲ ਝੜਪ   
ਮੰਤਰੀਆਂ ਨੂੰ ਅਲਾਟ ਸਰਕਾਰੀ ਰਿਹਾਇਸ਼ ਬਾਹਰਲੇ ਵਿਅਕਤੀਆਂ ਨੂੰ ਕਿਸ ਦੇ ਇਸ਼ਾਰੇ ਤੇ ਦਿੱਤੀ ਗਈ- ਇਆਲੀ
September 27, 2026
-

Narula / Chandigarh

ਚੰਡੀਗੜ੍ਹ 27 ਸਤੰਬਰ (ਨਰੂਲਾ):-

        ਪੰਜਾਬ ਦੀਆਂ ਸਰਕਾਰੀ ਰਿਹਾਇਸ਼ਾਂ ਦਿੱਲੀ ਦੇ ਸਿਆਸੀ ਨੈੱਟਵਰਕ ਦੀਆਂ ਨਿੱਜੀ ਜਾਇਦਾਦ ਨਹੀਂ ਹਨ। ਜੇਕਰ ਪੰਜਾਬ ਦੇ ਮੰਤਰੀਆਂ ਨੂੰ  ਚੰਡੀਗੜ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਅਲਾਟ  ਸਰਕਾਰੀ ਮਕਾਨਾਂ ਵਿੱਚ ਦਿੱਲੀ ਤੇ ਹੋਰ ਰਾਜਾਂ ਦੇ ਲੋਕਾਂ ਦੀ ਗੈਰ ਕਾਨੂੰਨੀ ਰਿਹਾਇਸ਼ ਬਾਰੇ ਮੁੱਖ ਮੰਤਰੀ ਭਗਵੰਤ ਮਾਨ  ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮੰਤਰੀਆਂ ਦੇ ਸਰਕਾਰੀ ਮਕਾਨਾਂ ਦੀ ਇਹ ਸਹੂਲਤ ਆਖਿਰ ਕਿਸ ਲਈ ਅਤੇ ਕਿਉਂ  ਬਾਹਰਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ 

ਅਕਾਲੀ ਦਲ ‘ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਪਵੇਗਾ ਕਿ ਮੰਤਰੀਆਂ ਨੂੰ ਮਿਲੇ ਸਰਕਾਰੀ ਮਕਾਨਾਂ ਵਿੱਚ ਦਿੱਲੀ ਤੇ ਹੋਰ ਰਾਜਾਂ ਨਾਲ ਜੁੜੇ ਵਿਅਕਤੀਆਂ ਅਤੇ ਹੋਰ ਬਾਹਰੀ ਲੋਕਾਂ ਦੀ ਰਿਹਾਇਸ਼ ਕਿਸ ਨਿਯਮ ਅਤੇ ਕਿਸ ਅਧਿਕਾਰ ਤਹਿਤ ਹੋ ਰਹੀ ਹੈ।

ਸਰਦਾਰ ਇਯਾਲੀ ਨੇ ਕਿਹਾ ਕਿ ਜੇਕਰ ਮੰਤਰੀਆਂ ਦੇ ਨਾਮ ’ਤੇ ਅਲਾਟ ਸਰਕਾਰੀ ਮਕਾਨਾਂ ਵਿੱਚ ਅਜਿਹੇ ਲੋਕ ਰਹਿ ਰਹੇ ਹਨ, ਜਿਨ੍ਹਾਂ ਦੇ ਨਾਮ ’ਤੇ ਮਕਾਨ ਅਲਾਟ ਹੀ ਨਹੀਂ ਹੋਇਆ, ਤਾਂ ਇਹ ਸਿਰਫ਼ ਮਕਾਨਾਂ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਬਾਰੇ ਗੰਭੀਰ ਪ੍ਰਸ਼ਾਸਕੀ ਸਵਾਲ ਹੈ। ਮੁੱਖ ਮੰਤਰੀ ਇਹ ਸਪੱਸ਼ਟ ਕਰਨ ਕਿ ਅਜਿਹੇ ਲੋਕਾਂ ਨੂੰ ਮਕਾਨਾਂ ਵਿੱਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਕਿਸ ਨਿਯਮ ਤਹਿਤ ਦਿੱਤੀ ਗਈ ਹੈ।

Powered by Froala Editor


Recommended News
Most Read
Just Now