September 30, 2026
Sonu / New Delhi’s
ਨਵੀਂ ਦਿੱਲੀ, 30 ਸਤੰਬਰ 2026( ਸੋਨੂੰ) :-ਸੰਯੁਕਤ ਕਿਸਾਨ ਮੋਰਚੇ (SKM) ਨੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨ ਮੋਰਚੇ ਨੇ ਆਪਣੀਆਂ ਸਮੁੱਚੀਆਂ ਮੈਂਬਰ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 3 ਅਕਤੂਬਰ ਤੋਂ 23 ਅਕਤੂਬਰ 2026 ਤੱਕ ਪੂਰੇ ਭਾਰਤ ਦੇ ਪਿੰਡਾਂ ਵਿੱਚ ‘ਪਿੰਡ ਮਹਾਂ-ਪੰਚਾਇਤਾਂ’ ਦਾ ਆਯੋਜਨ ਕਰਨ। ਇਸ ਮੁਹਿੰਮ ਦੀ ਸ਼ੁਰੂਆਤ 3 ਅਕਤੂਬਰ ਨੂੰ ‘ਲਖੀਮਪੁਰ ਖੀਰੀ ਸ਼ਹੀਦੀ ਦਿਵਸ’ ਵਜੋਂ ਮਨਾ ਕੇ ਕੀਤੀ ਜਾਵੇਗੀ। 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੈਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀਆਂ ਗੱਡੀਆਂ ਦੇ ਕਾਫ਼ਲੇ ਹੇਠ ਦਰੜੇ ਜਾਣ ਨਾਲ ਚਾਰ ਕਿਸਾਨ ਲਵਪ੍ਰੀਤ ਸਿੰਘ (20), ਦਲਜੀਤ ਸਿੰਘ (35), ਨਛੱਤਰ ਸਿੰਘ (60), ਗੁਰਵਿੰਦਰ ਸਿੰਘ (19) ਅਤੇ ਇੱਕ ਪੱਤਰਕਾਰ ਰਤਨ ਕਸ਼ਯਪ ਸ਼ਹੀਦ ਹੋ ਗਏ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ।
ਕਿਸਾਨ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਐਸ.ਕੇ.ਐਮ. ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਪਿੰਡ ਮਹਾਂ-ਪੰਚਾਇਤਾਂ ਦੌਰਾਨ ਪਿੰਡਾਂ ਨੂੰ ਮੁੱਖ ਕੇਂਦਰ ਵਜੋਂ ਵਿਕਸਤ ਕਰਨ, ਲੋੜੀਂਦੇ ਸਾਧਨ ਜੁਟਾਉਣ ਅਤੇ ਹਰ ਪਿੰਡ ਵਿੱਚੋਂ 10-10 ਸਮਰਪਿਤ ਵਲੰਟੀਅਰਾਂ ਦੀ ਸੂਚੀ ਤਿਆਰ ਕਰਨ ‘ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ।
Powered by Froala Editor
3