ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ, ਸਗੋਂ ਸਮੁੱਚੇ ਪਰਿਵਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ: ਡਾ. ਬਲਬੀਰ ਸਿੰਘ*    *ਔਰਤਾਂ ਦੇ ਸਨਮਾਨ 'ਚ ਪੰਜਾਬ ਨੇ ਰਿਕਾਰਡ ਕਾਇਮ ਕੀਤਾ, ਹੁਣ ਤੱਕ 70.92 ਲੱਖ ਔਰਤਾਂ ਨੂੰ ਮਿਲਿਆ ਲਾਭ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*    ਨੇਪਾਲ - ਤਿੱਬਤ ਸਰਹੱਦ ਤੇ ਹੜ੍ਹ ਦਾ ਖ਼ਤਰਾ ਮੁੜ ਵਧਿਆ ਕਈ ਇਲਾਕੇ ਖਾਲੀ ਕਰਵਾਏ ਗਏ     ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਛੇ ਵਿਅਕਤੀ 2.9 ਕਿਲੋ ਹੈਰੋਇਨ, 8 ਪਿਸਤੌਲਾਂ ਸਮੇਤ ਕਾਬੂ ਮੁਲਜ਼ਮ ਡਰੋਨ ਰਾਹੀਂ ਭੇਜੀਆਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪਾਂ ਪ੍ਰਾਪਤ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ*    ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action    *ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਸਾਰੇ ਗਾਰਬੇਜ ਵੁਲਨੇਰੇਬਲ ਪੁਆਇੰਟਸ ਖ਼ਤਮ ਕਰਨ ਲਈ 10 ਰੋਜ਼ਾ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਹਰਜੋਤ ਸਿੰਘ ਬੈਂਸ*    ਸ੍ਰੀ ਗੁਰੂ ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਜ਼ੁਲਮ ਅਤੇ ਜਾਤ ਆਧਾਰਿਤ ਵਿਤਕਰੇ ਵਿਰੁੱਧ ਬੁਲੰਦ ਕੀਤੀ ਆਵਾਜ਼: ਤਰੁਨਪ੍ਰੀਤ ਸਿੰਘ ਸੌਂਦ    ​*ਵਿੱਤ ਮੰਤਰੀ ਨੇ ਟਰਾਂਸਪੋਰਟ, ਸਿੱਖਿਆ, ਪਸ਼ੂ ਪਾਲਣ ਅਤੇ ਵਿੱਤ ਵਿਭਾਗਾਂ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼    • *ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ: ਖੁੱਡੀਆਂ*    ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ   
ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ, ਸਗੋਂ ਸਮੁੱਚੇ ਪਰਿਵਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ: ਡਾ. ਬਲਬੀਰ ਸਿੰਘ*
August 29, 2026
-

Narula / Patiala

ਚੰਡੀਗੜ੍ਹ, 29 ਅਗਸਤ:

ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿਖੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪਰਿਵਾਰਾਂ ਨੇ ਆਪਣੇ ਉਨ੍ਹਾਂ ਅਜ਼ੀਜ਼ਾਂ ਨਾਲ ਸਮਾਂ ਬਿਤਾਇਆ ਜੋ ਨਸ਼ੇ ਦੀ ਸਮੱਸਿਆ ਤੋਂ ਉਭਰਨ ਲਈ ਇਲਾਜ ਕਰਵਾ ਰਹੇ ਹਨ।

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਯੋਜਿਤ ਇਨ੍ਹਾਂ ਸਮਾਗਮਾਂ ਨੇ ਭੈਣ-ਭਰਾ ਦੇ ਪਿਆਰ ਅਤੇ ਸਹਿਯੋਗ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ। ਇਸ ਦੇ ਨਾਲ ਹੀ, ਇਲਾਜ ਕਰਵਾ ਰਹੇ ਲੋਕਾਂ ਨੂੰ ਨਸ਼ਾ ਮੁਕਤੀ ਪ੍ਰਤੀ ਵਚਨਬੱਧ ਰਹਿਣ, ਆਪਣੇ ਪਿਆਰਿਆਂ ਕੋਲ ਮੁੜ ਪਰਤਣ ਅਤੇ ਇੱਕ ਸਿਹਤਮੰਦ ਤੇ ਸੰਤੁਸ਼ਟ ਜੀਵਨ ਜਿਉਣ ਲਈ ਉਤਸ਼ਾਹਿਤ ਕੀਤਾ ਗਿਆ।

ਪਰਿਵਾਰਾਂ ਦੇ ਨਾਲ-ਨਾਲ, ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਅਤੇ ਪੰਜਾਬ ਦੇ ਸੂਰਮਿਆਂ ਤੇ ਪੀਅਰ ਅੰਬੈਸਡਰਾਂ, ਜਿਨ੍ਹਾਂ ਨੇ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਕੇ ਨਸ਼ਾ ਮੁਕਤ ਜੀਵਨ ਅਪਣਾਇਆ ਹੈ ਅਤੇ ਹੁਣ ਇਸੇ ਰਾਹ ’ਤੇ ਅੱਗੇ ਵਧ ਰਹੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਨੇ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਮਰੀਜ਼ਾਂ ਨੂੰ ਹੌਂਸਲਾ ਦਿੱਤਾ।

ਗੁਰਦਾਸਪੁਰ ਸਥਿਤ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿਖੇ ਸੂਰਮਾ ਪੰਕਜ ਮਹਾਜਨ, ਜੋ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਆਉਣ ਦੇ ਰਾਹ ’ਤੇ ਚੱਲ ਰਹੇ ਹਨ, ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਆਪਣਾ ਨਿੱਜੀ ਸਫ਼ਰ ਸਾਂਝਾ ਕਰਦਿਆਂ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ, “ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੁਹਾਨੂੰ ਸਾਰਿਆਂ ਨੂੰ ਹੌਂਸਲਾ ਦੇਣ ਲਈ ਇੱਥੇ ਆਏ ਹਾਂ। ਸਰਕਾਰ ਤੁਹਾਡੀ ਮਦਦ ਲਈ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ ਅਤੇ ਅਸੀਂ ਵੀ ਤੁਹਾਨੂੰ ਸਹਿਯੋਗ ਤੇ ਉਤਸ਼ਾਹ ਦੇਣ ਲਈ ਇੱਥੇ ਹਾਂ। ਮੈਂ ਖ਼ੁਦ ਨਸ਼ੇ ਦੀ ਲਤ ਤੋਂ ਗੁਜ਼ਰ ਚੁੱਕਾ ਹਾਂ ਅਤੇ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ ਇਸ ਲਤ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਮੈਂ ਪਿਛਲੇ 10 ਸਾਲਾਂ ਤੋਂ ਨਸ਼ਾ ਮੁਕਤ ਹਾਂ ਅਤੇ ਚਾਹੁੰਦਾ ਹਾਂ ਕਿ ਤੁਸੀਂ ਵੀ ਇਸੇ ਰਾਹ ’ਤੇ ਚੱਲੋ। ਰੱਖੜੀ ਦੇ ਮੌਕੇ ’ਤੇ, ਸਾਡੀਆਂ ਭੈਣਾਂ ਵੀ ਤੁਹਾਡੇ ਇਸ ਯਤਨ ਵਿੱਚ ਤੁਹਾਡਾ ਸਾਥ ਦੇਣ ਲਈ ਇੱਥੇ ਮੌਜੂਦ ਹਨ। ਆਓ, ਉਨ੍ਹਾਂ ਨਾਲ ਇਹ ਵਾਅਦਾ ਕਰੀਏ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।”

ਵੱਖ-ਵੱਖ ਕੇਂਦਰਾਂ ਵਿੱਚ ਚਿੱਠੀ-ਲੇਖਣ ਅਤੇ ਰਚਨਾਤਮਕ ਕਲਾ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ, ਪਰਿਵਾਰਾਂ ਨਾਲ ਜੁੜਨ ਅਤੇ ਆਪਣੀ ਨਸ਼ਾ ਮੁਕਤੀ ਦੀ ਯਾਤਰਾ ’ਤੇ ਆਤਮ-ਮੰਥਨ ਕਰਨ ਦਾ ਮੌਕਾ ਮਿਲਿਆ।

ਪੰਜਾਬ ਭਰ ਦੇ ਹੋਰ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਵੀ ਇਸੇ ਤਰ੍ਹਾਂ ਰੱਖੜੀ ਮਨਾਈ ਗਈ। ਕਪੂਰਥਲਾ ਅਤੇ ਐੱਸ.ਏ.ਐੱਸ. ਨਗਰ ਵਿੱਚ, ਬ੍ਰਹਮਾਕੁਮਾਰੀਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਮੁੜ ਵਸੇਬਾ ਕੇਂਦਰਾਂ ਵਿੱਚ ਰੱਖੜੀ ਸਮਾਗਮ ਕਰਵਾਏ ਗਏ।

ਪਟਿਆਲਾ ਵਿੱਚ, ਸਰਵ ਪ੍ਰੇਮ ਫਾਊਂਡੇਸ਼ਨ ਅਤੇ ਸੂਰਮਿਆਂ ਨੇ ਮਿਲ ਕੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਰੱਖੜੀ ਮਨਾਈ। ਸਰਵ ਪ੍ਰੇਮ ਫਾਊਂਡੇਸ਼ਨ ਦੇ ਮਾਧਿਅਮ ਨਾਲ ਭਾਈਚਾਰੇ ਦੀਆਂ ਮੁਟਿਆਰਾਂ ਨੇ ਮਰੀਜ਼ਾਂ ਲਈ ਹੱਥੀ ਬਣਾਈਆਂ ਰੱਖੜੀਆਂ ਦੇ ਨਾਲ- ਨਾਲ ਉਤਸ਼ਾਹਜਨਕ ਸੰਦੇਸ਼ ਭੇਜੇ।

ਇਸ ਤੋਂ ਇਲਾਵਾ, ਬਠਿੰਡਾ, ਪਠਾਨਕੋਟ, ਨਵਾਂਸ਼ਹਿਰ, ਮਾਨਸਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਸਥਿਤ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਵੀ ਰੱਖੜੀ ਮਨਾਈ ਗਈ, ਜਿਸ ਵਿੱਚ ਨਸ਼ੇ ਦੀ ਲਤ ਤੋਂ ਬਾਹਰ ਆ ਰਹੇ ਲੋਕਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਭਾਗੀਦਾਰੀ ਨਸ਼ੇ ਦੀ ਸਮੱਸਿਆ ਵਿਰੁੱਧ ਰਾਜ ਦੀ ਲੜਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ, “ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ ਹੈ। ਪਰਿਵਾਰ ਦਾ ਪਿਆਰ, ਉਤਸ਼ਾਹ ਅਤੇ ਵਿਸ਼ਵਾਸ ਵਿਅਕਤੀ ਨੂੰ ਜੀਵਨ ਦੇ ਸਭ ਤੋਂ ਔਖੇ ਦੌਰ ਵਿੱਚੋਂ ਬਾਹਰ ਨਿਕਲਣ ਦੀ ਸ਼ਕਤੀ ਦੇ ਸਕਦਾ ਹੈ। ਸਾਡੇ ਨਸ਼ਾ ਮੁਕਤੀ ਕੇਂਦਰ ਉਮੀਦ, ਸਨਮਾਨ ਅਤੇ ਨਸ਼ਾ ਮੁਕਤੀ ਦੇ ਕੇਂਦਰ ਬਣੇ ਰਹਿਣੇ ਚਾਹੀਦੇ ਹਨ, ਜਿੱਥੇ ਮਰੀਜ਼ਾਂ ਨੂੰ ਨਾ ਸਿਰਫ਼ ਡਾਕਟਰੀ, ਸਗੋਂ ਭਾਵਨਾਤਮਕ ਅਤੇ ਸਮਾਜਿਕ ਸਹਿਯੋਗ ਵੀ ਮਿਲੇ।”

ਇਸ ਪਹਿਲਕਦਮੀ ਦਾ ਉਦੇਸ਼ ਰੱਖੜੀ ਦੀ ਭਾਵਨਾ ਦੀ ਵਰਤੋਂ ਕਰਦਿਆਂ ਪਰਿਵਾਰਕ ਸਹਿਯੋਗ, ਨਸ਼ਾ ਮੁਕਤੀ ਨੂੰ ਜਾਰੀ ਰੱਖਣ, ਰਿਸ਼ਤਿਆਂ ਦੀ ਬਹਾਲੀ ਅਤੇ ਪੰਜਾਬ ਲਈ ਨਸ਼ਾ ਮੁਕਤ ਭਵਿੱਖ ਦੇ ਵਿਆਪਕ ਸੰਦੇਸ਼ ਨੂੰ ਮਜ਼ਬੂਤ ਕਰਨਾ ਹੈ।

Powered by Froala Editor


Recommended News
Most Read
Just Now