ਈ. ਡੀ ਵੱਲੋਂ ਗਮਾਡਾ ਦਫ਼ਤਰ ਉਤੇ ਛਾਪੇਮਾਰੀ
September 22, 2026
Jassi / Chandigarh
ਐਸ ਏ ਐਸ ਨਗਰ 22 ਸਤੰਬਰ ( ਨਰੂਲਾ) :- ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਅੱਜ ਐਸ ਏ ਐਸ ਨਗਰ ਵਿਖੇ ਸਥਿਤ ਗਮਾਡਾ (GAMADA) ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਖਬਰ ਮਿਲੀ ਹੈ।
ਜਾਣਕਾਰੀ ਮੁਤਾਬਕ ED ਦੇ ਅਧਿਕਾਰੀ ਤਿੰਨ ਗੱਡੀਆਂ ਵਿੱਚ ਗਮਾਡਾ ਦੇ ਦਫ਼ਤਰ ਪਹੁੰਚੇ ।ਟੀਮ ਦੇ ਦਫ਼ਤਰ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਗਮਾਡਾ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਈਡੀ ਦੀ ਇਹ ਕਾਰਵਾਈ ਕਿਸ ਮਾਮਲੇ ਜਾਂ ਕਿਸ ਖਾਸ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਈ ਡੀ ਦੇ ਅਧਿਕਾਰੀਆਂ ਨੇ ਗਮਾਡਾ ਦੇ ਦਫ਼ਤਰ ਦੀਆਂ ਇਮਾਰਤਾਂ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਹੈ,ਕੋਈ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਤੋਂ ਬਾਹਰ ਨਹੀਂ ਆ ਜਾ ਸਕਦਾ ।
Powered by Froala Editor
Recommended News
Most Read
Worldwide News Express/Punjab
Just Now