October 15, 2026
Jassi / Chandigarh
ਚੰਡੀਗੜ 15 ਅਕਤੂਬਰ ( ਮਾਨ):-ਸਮਾਜ ਸੇਵੀ ਅਤੇ ਨਸ਼ਾ ਵਿਰੋਧੀ ਵਰਕਰ ਪਰਵਿੰਦਰ ਸਿੰਘ ਝੋਟਾ ਜਿਸ ਦਾ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਬੀਤੇ ਦਿਨੀ ਮਾਨਸਾ ਵਿਖੇ ਕੀਤੇ ਕਤਲ ਦਾ ਮਾਮਲਾ ਲਗਾਤਾਰ ਭਖਣ ਲੱਗਿਆ ਹੈ।
ਪੰਜਾਬ ਸਰਕਾਰ ਨੇ ਹੋਰ ਸਖ਼ਤੀ ਕਰਦਿਆਂ ਮਾਨਸਾ ਦੇ SHO ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਜਦਕਿ DSP ਹਰਜਿੰਦਰ ਸਿੰਘ ਗਿੱਲ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ ।ਮ੍ਰਿਤਕ ਦੇ ਪ੍ਰਵਾਰ ਵੱਲੋਂ ਲਗਾਤਾਰ ਮਾਨਸਾ ਪੁਲਿਸ ‘ਤੇ ਲਾਪਰਵਾਹੀ ਦੀਆਂ ਉੰਗਲਾਂ ਚੁੱਕੀਆਂ ਜਾ ਰਹੀਆਂ ਸਨ।
ਪੁਲਸ ਵੱਲੋਂ ਮੁੱਖ ਮੁਲਜ਼ਮ ਤੇ ਗੋਲੀਆਂ ਮਾਰਨ ਵਾਲੇ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਵਿਰੁਧ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਮੈਡੀਕਲ ਸਟੋਰ ਨੂੰ ਅਸ਼ਵਨੀ ਚਲਾਉਂਦਾ ਸੀ, ਉਸਦਾ ਲਾਇਸੰਸ ਉਸਦੀ ਪਤਨੀ ਨੀਲਮ ਦੇ ਨਾਮ ਦਰਜ਼ ਸੀ। ਇਹ ਲਾਇਸੰਸ ਕਈ ਵਾਰ ਮੁਅੱਤਲ ਕੀਤਾ ਜਾਂਦਾ ਰਿਹਾ ਹੈ,ਪ੍ਰੰਤੂ ਹੈਰਾਨੀਜਨਕ ਤਰੀਕੇ ਨਾਲ ਉਸਨੂੰ ਮੁੜ ਬਹਾਲ ਕਰ ਦਿੱਤਾ ਜਾਂਦਾ ਸੀ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਨੀਲਮ ਨੂੰ ਇਸ ਕੇਸ ਵਿਚ ਨਾਮਜ਼ਦ ਕਰਕੇ ਉਸਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ ।
ਇਸਤੋਂ ਇਲਾਵਾ ਅਸ਼ਵਨੀ ਕੁਮਾਰ ਵਿਰੁਧ 4 ਦੇ ਕਰੀਬ ਪਰਚੇ ਦਰਜ਼ ਹੋਣ ਦੇ ਬਾਵਜੂਦ ਉਸਦੇ ਅਸਲੇ ਦਾ ਲਾਇਸੰਸ ਬਣਾਉਣ ਤੇ ਰੀਨਿਊ ਕਰਨ ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਵੀ ਕਈ ਅਧਿਕਾਰੀ ਤੇ ਮੁਲਾਜਮ ਫ਼ਸ ਸਕਦੇ ਹਨ।
ਪਰਿਵਾਰ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ, ਜਿਸਦਾ ਵੱਡੇ ਪੱਧਰ ‘ਤੇ ਅਸਰ ਦੇਖਣ ਨੂੰ ਮਿਲ ਰਿਹਾ। ਇਸਦੇ ਨਾਲ ਹੀ ਇਸ ਮਾਮਲੇ ਵਿਚ ਬਣੀ ਇਨਸਾਫ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨਜ਼ਦੀਕ ਤਿਕੌਣੀ ‘ਤੇ ਲਗਾਤਾਰ ਧਰਨਾ ਚੱਲ ਰਿਹਾ।
ਝੋਟਾ ਕਤਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪੂਰੇ ਰਾਜ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਹਰ ਪਾਸੇ ਥਾਂ-ਥਾਂ ਜਾਮ ਲੱਗੇ ਹੋਏ ਸਨ ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ ।ਝੋਟਾ ਦੇ ਬਾਪੂ ਅਤੇ ਅੰਦੋਲਨਕਾਰੀਆਂ ਵਲੋਂ ਮੁੱਖ ਮੰਤਰੀ , ਡੀ ਜੀ ਪੀ, ਐਸ ਐਸ ਪੀ, ਡੀ ਐਸ ਪੀ ਅਤੇ ਸਬੰਧਤ ਐਸ ਐਚ ਉ ਨੂੰ ਡਿਸਮਿਸ ਕਰਨ ਦੀ ਮੰਗ ਕੀਤੀ ਹੈ ।
Powered by Froala Editor
SHO