October 9, 2026
Makkar / Amritsar
ਅੰਮ੍ਰਿਤਸਰ 9 ਅਕਤੂਬਰ ( ਮੱਕੜ):-
ਸਾਬਕਾ ਅਕਾਲੀ ਆਗੂ ਬੀਬੀ ਰੂਪ ਕੌਰ ਸੰਧੂ ਆਪਣੇ ਵਾਅਦੇ ਮੁਤਾਬਕ ਅੱਜ ਬਲਾਤਕਾਰ ਕਾਂਡ ਦੇ ਸਬੂਤ ਲੈ ਕੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਗਈ।
ਪ੍ਰੰਤੂ ਬੀਬੀ ਸੰਧੂ ਨੇ ਦਾਅਵਾ ਕੀਤਾ ਕਿ ਉਹ ਸਾਰੇ ਸਬੂਤ( ਸਮੇਤ ਪਿੰਡ ਡਰਾਈਵ) ਲੈ ਕੇ ਪੁੱਜੀ ਹੋਈ ਸੀ ਪ੍ਰੰਤੂ ਜਥੇਦਾਰ ਸਾਹਿਬ ਇੱਥੇ ਮੌਜੂਦ ਨਹੀਂ ਹਨ । ਜਿਸ ਕਾਰਨ ਉਸਨੇ ਸਿੰਘ ਸਾਹਿਬ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ, ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਦੋਂ ਸ੍ਰੀਅੰਮ੍ਰਿਤਸਰ ਸਾਹਿਬ ਆਉਣਗੇ ਤਾਂ ਉਹ ਬੀਬੀ ਨੂੰ ਬੁਲਾ ਲੈਣਗੇ। ਇਸਤੋਂ ਪਹਿਲਾਂ ਰੂਪ ਕੌਰ ਸੰਧੂ ਨੇ ਸਵੇਰੇ 10 ਵਜੇਂ ਇੱਥੇ ਪੁੱਜਣਾ ਸੀ ਪ੍ਰੰਤੂ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਚੱਲਦਿਆਂ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਬੀਬੀ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਥੈਦਾਰ ਕੁਲਦੀਪ ਸਿੰਘ ਗੜਗੱਜ਼ ਨੂੰ ਅਜਿਹੀਆਂ ਪੰਥਕ ਸਖ਼ਸੀਅਤਾਂ ਬਾਰੇ ਥੋੜਾ ਖੁਲਾਸਾ ਕਰ ਦਿੱਤਾ ਹੈ ਤੇ ਨਾਲ ਹੀ ਇੱਕ ਲਿਖਤੀ ਚਿੱਠੀ ਵੀ ਦਿੱਤੀ ਹੈ ਪ੍ਰੰਤੂ ਸਾਰੇ ਦਸਤਾਵੇਜ਼ ਖੁਦ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ‘ਤੇ ਹੀ ਸੌਂਪੇ ਜਾਣਗੇ।
ਇਹ ਵੀ ਦਸਿਆ ਕਿ ਬਹਿਰੀਨ ਵਾਲੀ ਬੀਬੀ ਦੀ ਤਰ੍ਹਾਂ ਦੂਜੀਆਂ ਔਰਤਾਂ ਨਾਲ ਅੱਤਿਆਚਾਰ ਕਰਨ ਵਾਲੇ ਜ਼ਿਆਦਾਤਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨਾਲ ਹੀ ਸਬੰਧਤ ਹਨ, ਜਿੰਨ੍ਹਾਂ ਦੇ ਨਾਮ ਸਾਹਮਣੇ ਆਉਣ ‘ਤੇ ਪੰਜਾਬ ਦੇ ਲੋਕ ਵੀ ਹੈਰਾਨ ਹੋ ਜਾਣਗੇ।
ਰੂਪ ਕੌਰ ਸੰਧੂ ਨੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਮਰਜੀਤ ਚਾਵਲਾ ਮਾਮਲੇ ‘ਚ ਬਣੀ ਜਾਂਚ ਕਮੇਟੀ ਦੀ ਮੁਢਲੀ ਜਾਂਚ ਰਿਪੋਰਟ ਜਾਰੀ ਕਰਨ ਸਮੇਂ 3 ਨੰਬਰ ਕਮਰੇ ਵਿਚ ਬੀਬੀ ਨੁੰ ਰੱਖਣ ਬਾਰੇ ਕੀਤੇ ਇੰਨਕਾਰ ‘ਤੇ ਵੀ ਹੈਰਾਨੀ ਜ਼ਾਹਰ ਕੀਤੀ ਤੇ ਕਿਹਾ ਕਿ ਉਸਦੇ ਕੋਲ ਇਸ ਦੇ ਸਬੂਤ ਹਨ ਕਿ ਉਕਤ ਬੀਬੀ ਨੂੰ ਇਸ ਕਮਰੇ ਵਿਚ ਲਿਜਾਇਆ ਗਿਆ ਸੀ। ਰੂਪ ਕੌਰ ਸੰਧੂ ਨੇ ਇਸ਼ਾਰਿਆਂ ਵਿਚ ਇਹ ਵੀ ਦਸਿਆ ਕਿ ਅੱਜ ਜਥੈਦਾਰ ਸਾਹਿਬ ਨਾਲ ਹੋਈ ਗੱਲਬਾਤ ਤੋਂ ਬਾਅਦ ਸ਼ਾਇਦ ਉਹ ਸਬੰਧਤ ਵਿਅਕਤੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦ ਸਕਦੇ ਹਨ, ਜਿਸਦਾ ਇੰਤਜ਼ਾਰ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਸੁਰੱਖਿਆ ਤੇ ਟਾਸਕ ਫ਼ੌਰਸ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਪੀੜਤ ਬੀਬੀਆਂ ਨੂੰ ਵੀ ਇੱਥੇ ਲਿਆਂਦਾ ਜਾਵੇਗਾ।
Powered by Froala Editor