ਪਟਿਆਲਾ ‘ਅਤੇ ਮੁਹਾਲੀ ਵਿੱਚ ED ਦੀ ਸ਼ੋਅ ਰੂਮਾਂ ਤੇ ਰੇਡ    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼    *ਨਵੇਂ ਕਲਰਕ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਮਦਦ ਕਰਨਗੇ: ਹਰਪਾਲ ਸਿੰਘ ਚੀਮਾ    ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਅੱਠ ਵਿਅਕਤੀ ਕਾਬੂ; 9.5 ਕਿਲੋ ਹੈਰੋਇਨ, 5 ਕਿਲੋ ਅਫੀਮ ਅਤੇ ਇੱਕ ਪਿਸਤੌਲ ਬਰਾਮਦ    ਪੰਜਾਬ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪਹਿਲੀ ਵਾਰ ਸਫਲ ਕਿਡਨੀ ਟ੍ਰਾਂਸਪਲਾਂਟ ਕਰਕੇ ਰਚਿਆ ਇਤਿਹਾਸ    ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਉਪਰੰਤ ਹਿਰਾਸਤ ਵਿੱਚ ਲਿਆ    ਬਿਜਲੀ ਸੰਕਟ ਨੂੰ ਲੈ ਕੇ ਕਾਂਗਰਸ ਦਾ ‘ਆਪ’ ਸਰਕਾਰ ਖਿਲਾਫ ਹੱਲਾ ਬੋਲ ਰਾਜਾ ਵੜਿੰਗ ਦੀ ਅਗਵਾਈ ਹੇਠ PSPCL ਦਫ਼ਤਰ ਵੱਲ ਵਿਸ਼ਾਲ ਰੋਸ ਮਾਰਚ, ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਆਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ    ਪੰਜਾਬ ਕਰ ਵਿਭਾਗ ਦੀ ਵੱਡੀ ਇਨਫੋਰਸਮੈਂਟ ਮੁਹਿੰਮ: 170 ਵਾਹਨ ਜ਼ਬਤ, 5 ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਬਰਾਮਦ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਇਨਫੋਰਸਮੈਂਟ ਮੁਹਿੰਮ, ਟੈਕਸ ਚੋਰਾਂ ਲਈ ਇੱਕ ਚੇਤਾਵਨੀ: ਹਰਪਾਲ ਸਿੰਘ ਚੀਮਾ    ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗੀ ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਸਮਾਪਤ ਹੋਵੇਗੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਤਿਹਾਸਕ ਮੁਕਾਬਲਾ ਪਹਿਲੀ ਨਵੰਬਰ (ਪੰਜਾਬ ਦਿਵਸ) ਨੂੰ ਹੋਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    PSPCL ਦੇ CMD ਦਾ ਤਬਾਦਲਾ-ਗੁਰ ਕੀਰਤ ਕਿਰਪਾਲ ਨਵੇਂ ਚੇਅਰਮੈਨ   
ਪਟਿਆਲਾ ‘ਅਤੇ ਮੁਹਾਲੀ ਵਿੱਚ ED ਦੀ ਸ਼ੋਅ ਰੂਮਾਂ ਤੇ ਰੇਡ
September 16, 2026
-ED-

ਪੰਕਜ / ਪਟਿਆਲਾ

ਪਟਿਆਲਾ, 16 ਸਤੰਬਰ ( ਪੰਕਜ) :-ਪਟਿਆਲਾ  ਦੇ ਅਰਬਨ ਅਸਟੇਟ ਇਲਾਕੇ ਵਿੱਚ  ਭਾਰਤ ਸਰਕਾਰ ਦੇ ਇਨਫੋਰਸਮੈਟ  ਵਿੰਗ ( ਈ.  ਡੀ ) ਵੱਲੋਂ ਵੱਡੀ ਕਾਰਵਾਈ ਕਰਦਿਆਂ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ਸਥਿਤ ਤਿੰਨ ਸ਼ੋਅਰੂਮਾਂ ’ਤੇ ਛਾਪੇਮਾਰੀ ਕੀਤੀ  ਗਈ ਹੈ।  ਦੇਰ ਰਾਤ ਸ਼ੁਰੂ ਹੋਈ ਇਹ ਕਾਰਵਾਈ  ਸਵੇਰ ਤੱਕ ਜਾਰੀ ਸੀ  ਰਿਪੋਰਟਾਂ ਮੁਤਾਬਕ ED ਦੀ ਟੀਮ ਨੇ ਅਰਬਨ ਅਸਟੇਟ ਦੇ ਤਿੰਨ  ਸ਼ੋਅ ਰੂਮਾਂ 8, 9 ਅਤੇ 10 ਨੰਬਰ ਵਿੱਚ ਜਾਂਚ ਕੀਤੀ। ਇਹਨਾਂ ਪਰਿਸਰਾਂ ਨਾਲ ਜੁੜੀਆਂ ਫਲਾਇੰਗ ਫੈਦਰਜ਼ ਅਤੇ ਡੀਐੱਮ ਵੈੱਬ ਬੇਸਡ ਸਲਿਊਸ਼ਨਜ਼ ਨਾਮ ਦੀਆਂ ਕੰਪਨੀਆਂ ਦੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ  ਨੂੰ ਕਬਜ਼ੇ ਵਿੱਚ ਲੈ ਕੇ ਇਨ੍ਹਾਂ ਦੀ ਦੀ ਜਾਂਚ ਕੀਤੀ ਜਾ ਰਹੀ ਹੈ।

ਕਾਰਵਾਈ ਕਰਦਿਆਂ ਅਧਿਕਾਰੀਆਂ ਵੱਲੋਂ ਦਸਤਾਵੇਜ਼, ਕੰਪਿਊਟਰਾਂ ਵਿੱਚ ਦਰਜ ਡਾਟਾ ਅਤੇ ਹੋਰ ਸਬੰਧਤ ਰਿਕਾਰਡ ਖੰਗਾਲੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ । ਇਨਫੋਰਸਮੈਂਟ ਵਿੰਗ ਵੱਲੋਂ ਪੂਰੀ ਇਮਾਰਤ ਨੂੰ ਸੀਲ ਕੀਤੇ ਜਾਣ ਦੀ ਰਿਪੋਰਟ ਮਿਲੀ ਹੈ। 

ਕੇਂਦਰ ਦੀ ਏਜੰਸੀ ਈਡੀ ਨੇ ਮੋਹਾਲੀ ਦੇ ਆਈਟੀ ਸਿਟੀ ਦੇ ਸੈਕਟਰ 82 ਏ ਦੇ ਪਲਾਟ ਨੰਬਰ 2010 ‘ਤੇ ਵੀ ਛਾਪਾ ਮਾਰਿਆ ਹੈ। ED ਦੀ ਇਹ ਕਾਰਵਾਈ ਪਹਿਲਾਂ ਤੋਂ ਮਿਲੀ ਜਾਣਕਾਰੀ ਅਤੇ ਚੱਲ ਰਹੀ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਹਾਲਾਂਕਿ, ਛਾਪੇਮਾਰੀ ਕਿਸ ਮਾਮਲੇ ਨਾਲ ਸਬੰਧਤ ਹੈ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ ਹੈ, ਇਸ ਬਾਰੇ ਅਧਿਕਾਰੀਆਂ ਵੱਲੋਂ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Powered by Froala Editor

ED


Recommended News
Most Read
Just Now