ਮਹਿਲਾਵਾਂ ਦੀ ਸਿਹਤ ਸੁਰੱਖਿਆ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ — ₹28 ਕਰੋੜ ਨਾਲ ਮੁਫ਼ਤ ਸੈਨਟਰੀ ਪੈਡ ਵੰਡ: ਡਾ. ਬਲਜੀਤ ਕੌਰ    ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ    ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ - ਕੈਬਨਿਟ ਮੰਤਰੀ ਸੰਜੀਵ ਅਰੋੜਾ    ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 4 ਲੱਖ ਰੁਪਏ ਦਾ ਜੀਵਨ-ਰੱਖਿਅਕ ਆਪ੍ਰੇਸ਼ਨ ਕੈਸ਼ਲੈੱਸ ਹੋਇਆ; ਭਗਵੰਤ ਮਾਨ ਸਰਕਾਰ ਦੇ ਸਿਹਤ ਸੰਭਾਲ ਪਸਾਰ ਤਹਿਤ ਸਭ ਤੋਂ ਵੱਡੇ ਕਲੇਮਾਂ ਵਿੱਚੋਂ ਇੱਕ    ਅੰਮ੍ਰਿਤਸਰ ਵਿੱਚ 7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ    ਅਨੁਸੂਚਿਤ ਜਾਤੀਆਂ ਨੂੰ ਵਜ਼ੀਫ਼ੇ ਵੰਡਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਦੂਜੇ ਸਥਾਨ ’ਤੇ , ਭਗਵੰਤ ਮਾਨ ਸਰਕਾਰ ਅਧੀਨ ਲਗਭਗ 10 ਲੱਖ ਵਿਦਿਆਰਥੀਆਂ ਨੂੰ ਮਿਲਿਆ ਲਾਭ : ਡਾ. ਬਲਜੀਤ ਕੌਰ    ਮਾਨ ਸਰਕਾਰ ਨੇ ਪੰਜਾਬ ਦੇ ਕਲਾਸਰੂਮਾਂ ਨੂੰ ਭਵਿੱਖਮੁਖੀ ਬਣਾਇਆ, ਏਆਈ ਹੈਕਾਥੌਨ ਦੌਰਾਨ 1000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਦੀ ਸਿਖਲਾਈ    ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ     ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਮਾਰੀ ਨਾਲ ਜੂਝ ਰਹੀ 1 ਸਾਲਾ ਬੱਚੀ ਨੂੰ ਮਿਲਿਆ ਜੀਵਨ-ਰੱਖਿਅਕ ਇਲਾਜ    ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪੂਰਨਿਆਂ ਨੂੰ ਅੱਗੇ ਤੋਰਨ ਦੀ ਅਪੀਲ   
ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ
March 21, 2026
-

25 ਮਾਰਚ ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ

21 ਮਾਰਚ, ਚੰਡੀਗੜ੍ਹ: 

ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋ 23ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ 03 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਪ੍ਰੈਸ ਕਲੱਬ 27 ਬੀ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਪ੍ਰਬੰਧਕ ਰਜਿੰਦਰ ਰੋਜ਼ੀ (ਕਵਿੱਤਰੀ ) ਨੇ ਦੱਸਿਆ ਕਿ ਇਹ ਸਨਮਾਨ ਪ੍ਰਿੰਟ, ਇਲਕਟਰਾਨਿਕ,ਵੈਬ ਮੀਡੀਆ,  ਫੋਟੋਗ੍ਰਾਫੀ ਖੇਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਤੋ ਮਾੱਸ ਕਾੱਮ ਕੋਰਸਪੋਨਡਸ ਟਾੱਪਰ ਨੂੰ ਸ਼ੁੱਧ ਚਾਂਦੀ ਦੇ ਸਨਮਾਨ ਚਿੰਨ ਦੇ ਕੇ ਕੀਤਾ ਜਾਵੇਗਾ। 

ਇਸ ਲਈ ਟਰੱਸਟ  ਵੱਲੋ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ 25  ਮਾਰਚ 2026 ਤੱਕ ਟ੍ਰਸਟ ਦੇ ਈ ਮੇਲ ਆਈਡੀ SMCTINDIA5@GMAIL.COM ਤੇ   ਭੇਜੀਆਂ ਜਾ ਸਕਦੀਆਂ ਹਨ ਤੇ 98722-03478 ਤੇ ਸੰਪਰਕ ਕੀਤਾ ਜਾ ਸਕਦਾ ਹੈ ।  ਉਹ ਪੱਤਰਕਾਰ ਜਿਹਨਾਂ ਵੱਲੋ ਸਾਲ 2025  ਵਿੱਚ ਅਜਿਹਾ ਵਿਲੱਖਣ ਕੰਮ ਆਪਣੀ ਕਲਮ ਰਾਹੀਂ ਕੀਤਾ ਗਿਆ ਹੋਵੇ, ਜਿਸ ਦਾ ਸਮਾਜ , ਪ੍ਰਸ਼ਾਸ਼ਨ ਤੇ ਸਰਕਾਰ ਤੇ ਅਸਰ ਹੋਇਆ ਹੋਵੇ, ਇਸ ਸਨਮਾਨ ਲਈ ਅਰਜ਼ੀ  ਭੇਜ ਸਕਦੇ ਹਨ।

ਜਿਕਰਯੋਗ ਹੈ ਕਿ ਸਿੰਮੀ ਮਰਵਾਹਾ ਪੱਤਰਕਾਰ ਸਨ।  ਜ੍ਹਿਨਾਂ ਦਾ 23 ਸਾਲ ਪਹਿਲਾਂ 22 ਮਾਰਚ 2003 ਨੂੰ 24 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ ਸੜਕ  ਦੁਰਘਟਨਾ ਦੌਰਾਨ ਸਵਰਗਵਾਸ ਹੋ  ਗਿਆ ਸੀ। ਜਿਸ ਤੋ ਬਾਅਦ ਉਹਨਾਂ ਦੇ ਚਾਹੁਣ ਵਾਲਿਆ ਵੱਲੋ ਉਹਨਾਂ ਦੀ ਯਾਦ ਵਿੱਚ ਇਸ ਟਰੱਸਟ ਦੀ ਸਥਾਪਨਾ ਕਰਕੇ ਇਹ ਸਿਲਸਿਲਾ ਸ਼ੁਰੂ ਕੀਤਾ ਗਿਆ। 03 ਅਪਰੈਲ ਨੂੰ ਸਿੰਮੀ ਮਰਵਾਹਾ ਦੇ ਜਨਮ ਦਿਨ ਤੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਹੈ। ਟਰੱਸਟ ਅਜੇ ਤੱਕ  23 ਸਾਲਾਂ ਵਿੱਚ 67 ਪੱਤਰਕਾਰਾਂ ਦਾ ਸਨਮਾਨ ਕਰ ਚੁੱਕਿਆ ਹੈ। 

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

98722-03478

Powered by Froala Editor


Recommended News
Most Read
Just Now