CM ਮਾਨ ਦੀ ਸਿਹਤ ਨੂੰ ਲੈ ਕੇ ਹਸਪਤਾਲ ਵੱਲੋਂ ਬਿਆਨ ਜਾਰੀ    ਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ    ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ    ਗੈਂਗਸਟਰਾਂ ‘ਤੇ ਵਾਰ’ ਦਾ 25ਵਾਂ ਦਿਨ: ਪੰਜਾਬ ਪੁਲਿਸ ਨੇ 702 ਥਾਵਾਂ 'ਤੇ ਕੀਤੀ ਛਾਪੇਮਾਰੀ; 232 ਕਾਬੂ    ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖਸਤਾ ਹਾਲ ਮਸੌਲ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਿੱਚ ਬਦਲਿਆ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਵੱਲੋਂ ਸਤਲੁਜ ਅਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ: ਹਰਜੋਤ ਸਿੰਘ ਬੈਂਸ    Punjab Govt Approves ₹52 Crore Comprehensive Flood Protection Plan For Sutlej & Swan Rivers Belt: Harjot Singh Bains    ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਸਾਲ ਭਰ ਦਾ ਰੋਡਮੈਪ ਤਿਆਰ: ਹਰਪਾਲ ਸਿੰਘ ਚੀਮਾ    ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ    ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜੀਟਲ ਮੁਲਾਂਕਣ ਪ੍ਰਣਾਲੀ ਲਾਗੂ ਕਰੇਗਾ: ਹਰਜੋਤ ਸਿੰਘ ਬੈਂਸ   
ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਬਦਲੀ ਨੁਹਾਰ: ਭਗਵੰਤ ਮਾਨ ਸਰਕਾਰ ਦੇ ਮੁਫ਼ਤ, ਮਿਆਰੀ ਇਲਾਜ ਨਾਲ ਆਮ ਆਦਮੀ ਕਲੀਨਿਕਾਂ ਨੇ ਜਿੱਤਿਆ ਲੋਕਾਂ ਦਾ ਭਰੋਸਾ
February 8, 2026
-

ਏ.ਏ.ਸੀ. ਨੇ ਪੰਜਾਬ ਵਿੱਚ ਮੁਫ਼ਤ ਦਵਾਈਆਂ, ਟੈਸਟਾਂ ਅਤੇ ਮਰੀਜ਼ਾਂ ਦੇ ਭਰੋਸੇ ਰਾਹੀਂ ਜਨਤਕ ਸਿਹਤ ਸੰਭਾਲ ਦੀ ਬਦਲੀ ਨੁਹਾਰ

ਆਮ ਆਦਮੀ ਕਲੀਨਿਕਾਂ ਦੇ ਇਲਾਜ ਤੋਂ 96% ਮਰੀਜ਼ ਸੰਤੁਸ਼ਟ, ਭਗਵੰਤ ਮਾਨ ਸਰਕਾਰ ਨੇ ਲਿਆਂਦੀ ਪੰਜਾਬ ਵਿੱਚ ਸਿਹਤ ਸੰਭਾਲ ਕ੍ਰਾਂਤੀ

ਪਹੁੰਚ ਤੋਂ ਮਾਣ ਤੱਕ, ਭਗਵੰਤ ਮਾਨ ਸਰਕਾਰ ਦੇ ਏਏਸੀ ਰਾਹੀਂ ਸਿਹਤ ਸੰਭਾਲ ਵਿੱਚ ਸਾਥਪਿਤ ਕੀਤਾ ਨਵਾਂ ਮੀਲਪੱਥਰ

ਚੰਡੀਗੜ੍ਹ, 8 ਫਰਵਰੀ:

ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ  ਸਿਹਤ ਸੰਭਾਲ ਪ੍ਰਣਾਲੀ ਵਿੱਚ ਫੈਸਲਾਕੁੰਨ ਅਤੇ ਲੋਕ-ਪੱਖੀ ਤਬਦੀਲੀ ਲਿਆਂਦੀ ਹੈ, ਜਿਸ ਤਹਿਤ ਆਮ ਆਦਮੀ ਕਲੀਨਿਕ (ਏਏਸੀ) ਸੂਬੇ ਭਰ ਵਿੱਚ ਆਸਾਨ ਪਹੁੰਚ ਅਤੇ ਮੁਫ਼ਤ ਪ੍ਰਾਇਮਰੀ ਸਿਹਤ ਸੰਭਾਲ ਦੀ ਰੀੜ੍ਹ ਵਜੋਂ ਉੱਭਰ ਰਹੇ ਹਨ। ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਵੱਲੋਂ ਹਾਲ ਹੀ ਵਿਚ ਜਾਰੀ ਕੀਤਾ ਸਟੇਟ ਰਿਪੋਰਟ ਕਾਰਡ  ਇਸਦਾ ਪ੍ਰਤੱਖ ਪ੍ਰਮਾਣ ਪੇਸ਼ ਕਰਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ  ਵੱਲੋਂ ਪੰਜਾਬ ਦੇ ਸਿਹਤ ਸੰਭਾਲ ਢਾਚੇ ਵਿਚ  ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ I

ਸੂਬੇ ਭਰ ਦੇ 18,256 ਮਰੀਜ਼ਾਂ ਨਾਲ ਕੀਤੀ ਗੱਲਬਾਤ ਦੇ ਆਧਾਰ 'ਤੇ, ਤਿਆਰ ਕੀਤੇ ਮਰੀਜ਼ ਫੀਡਬੈਕ ਸਟੇਟ ਰਿਪੋਰਟ ਕਾਰਡ  ਅਨੁਸਾਰ, 96 ਫੀਸਦ ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਵਿੱਚ ਦਿੱਤੇ ਜਾਣ ਵਾਲੇ ਇਲਾਜ 'ਤੇ ਸੰਤੁਸ਼ਟੀ ਪ੍ਰਗਟਾਈ। ਰਿਪੋਰਟ ਇਹ ਸਪਸ਼ਟ ਕਰਦੀ ਹੈ ਕਿ ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ  ਹੁਣ ਪੂਰੀ ਤਰਾਂ ਬਦਲ ਚੁੱਕੀ ਹੈI ਹੁਣ ਇਹ ਪ੍ਰਣਾਲੀ ਊਣਤਾਈਆਂ ਅਤੇ ਅਣਗਹਿਲੀਆਂ ਦੀ ਥਾਂ  ਭਰੋਸੇਯੋਗਤਾ, ਮਿਆਰੀ ਅਤੇ  ਭਰੋਸੇ ਵਿਚ ਤਬਦੀਲ ਹੋ ਗਈ ਹੈ ਅਤੇ ਨਾਗਰਿਕਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਰਹੀ ਹੈ।

ਜਾਣਕਾਰੀ ਮੁਤਾਬਿਕ ਹੁਣ ਸਾਰੇ ਮਰੀਜ਼ਾਂ ਨੂੰ ਆਮ ਆਦਮੀ ਕਲੀਨਿਕਾਂ 'ਤੇ ਦਵਾਈਆਂ ਪੂਰੀ ਤਰ੍ਹਾਂ ਮੁਫਤ ਮਿਲ ਰਹੀਆਂ ਹਨ, 92 ਫੀਸਦੀ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਇਥੋਂ ਆਸਾਨੀ ਨਾਲ ਮਿਲ ਰਹੀਆਂ ਹਨ।  94 ਫੀਸਦ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਿਰਧਾਰਤ ਜਾਂਚ ਟੈਸਟ ਕਲੀਨਿਕਾਂ 'ਤੇ ਹੀ ਗਏ , ਉਹ ਵੀ ਪੂਰੀ ਤਰ੍ਹਾਂ ਮੁਫਤ। ਇਹ ਭਗਵੰਤ ਮਾਨ ਸਰਕਾਰ ਦੀ  ਬੁਨਿਆਦੀ ਨੀਤੀਗਤ ਤਬਦੀਲੀ ਦਾ ਸਪਸ਼ਟ ਸਬੂਤ ਹੈ, ਜਿੱਥੇ ਸਿਹਤ ਸੰਭਾਲ ਨੂੰ ਇੱਕ ਅਧਿਕਾਰ ਮੰਨਿਆ ਜਾਂਦਾ ਹੈ ਨਾ ਕਿ ਨਿੱਜੀ ਹਸਪਤਾਲਾਂ  ਦਾ ਖਰਚਾ ਝੱਲ ਸਕਦੇ ਅਮੀਰ ਲੋਕਾਂ ਲਈ ਕੋਈ ਰਾਖਵੀਂ ਸਹੂਲਤ।

ਰਿਪੋਰਟ ਭਗਵੰਤ ਮਾਨ ਸਰਕਾਰ ਦੁਆਰਾ ਲੋਕਾਂ ਦੇ ਮਾਣ ਅਤੇ ਮਰੀਜ਼ ਦੇ ਸੁਚੱਜੇ ਅਨੁਭਵਾਂ ਲਈ 'ਤੇ ਦਿੱਤੇ ਗਏ ਵਿਸ਼ੇਸ਼ ਧਿਆਨ ਨੂੰ ਵੀ ਉਜਾਗਰ ਕਰਦੀ ਹੈ।  99 ਪ੍ਰਤੀਸ਼ਤ ਮਰੀਜ਼ਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਬਹੁਤ ਸਾਫ਼-ਸੁਥਰੇ ਹਨ, 99 ਪ੍ਰਤੀਸ਼ਤ ਨੇ ਲੋੜੀਂਦੀ ਬੈਠਣ ਵਾਲ਼ੀ ਥਾਂ ਦੀ ਉਪਲਬਧਤਾ ਦੀ ਪੁਸ਼ਟੀ ਕੀਤੀ, 97 ਪ੍ਰਤੀਸ਼ਤ ਨੇ ਪੀਣ ਵਾਲਾ ਸਾਫ ਪਾਣੀ ਉਪਲੱਬਧ ਹੋਣ ਬਾਰੇ ਰਿਪੋਰਟ ਕੀਤੀ ਅਤੇ 95 ਪ੍ਰਤੀਸ਼ਤ ਨੇ ਕਿਹਾ ਕਿ ਪਖਾਨੇ ਸਾਫ਼- ਸੁਥਰੇ ਸਨ। ਇਹ  ਦਰਸਾਉਂਦਾ ਹੈ ਕਿ ਮੌਜੂਦਾ ਸਰਕਾਰ ਲਈ ਸਿਹਤ ਸੰਭਾਲ ਪ੍ਰਦਾਨ ਕਰਨਾ ਸਿਰਫ਼ ਇਲਾਜ ਤੱਕ ਸੀਮਤ ਨਹੀਂ ਸਗੋਂ ਇਹ ਮਨੁੱਖੀ, ਸਤਿਕਾਰਯੋਗ ਜਨਤਕ ਸੰਸਥਾਵਾਂ ਬਣਾਉਣ 'ਤੇ ਸੁਹਿਰਦ ਉਪਰਾਲਾ ਹੈ।

ਜ਼ਿਲ੍ਹਾ-ਵਾਰ ਅੰਕੜੇ ਇਸ ਤਬਦੀਲੀ ਦੀ ਇਕਸਾਰਤਾ ਅਤੇ ਪੈਮਾਨੇ ਨੂੰ ਹੋਰ ਵੀ ਸਪਸ਼ੱਟ ਕਰਦੇ ਹਨ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਹੁਸ਼ਿਆਰਪੁਰ ਅਤੇ ਤਰਨਤਾਰਨ ਸਮੇਤ ਜ਼ਿਲ੍ਹਿਆਂ ਵਿੱਚ ਉੱਚ ਸੰਤੁਸ਼ਟੀ ਪੱਧਰ ਲਗਾਤਾਰ ਰਿਪੋਰਟ ਕੀਤੇ ਗਏ ਹਨ। ਪਾਰਟੀ ਨੇ ਕਿਹਾ ਕਿ ਇਹ ਨਿਰੰਤਰਤਾ ਮਜ਼ਬੂਤ ਸ਼ਾਸਨ, ਨਿਯਮਿਤ ਨਿਗਰਾਨੀ ਅਤੇ ਪੰਜਾਬ ਦੇ ਹਰ ਹਿੱਸੇ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ  ਰਾਜਨੀਤਿਕ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਸਫਲਤਾ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਮਾਡਲ ਅਤੇ ਮਿਸਾਲ ਹੈ।  ਅਜਿਹੇ ਸਮੇਂ ਜਦੋਂ ਵਧਦੀਆਂ ਡਾਕਟਰੀ ਲਾਗਤਾਂ ਪਰਿਵਾਰਾਂ ਨੂੰ ਕਰਜ਼ੇ ਹੇਠ ਦਬਾ ਰਹੀਆਂ ਹਨ, ਪੰਜਾਬ ਨੇ ਦਿਖਾਇਆ ਹੈ ਕਿ ਉੱਚ-ਗੁਣਵੱਤਾ ਵਾਲੀ, ਮੁਫਤ ਪ੍ਰਾਇਮਰੀ ਸਿਹਤ ਸੰਭਾਲ ਰਾਜਨੀਤਿਕ ਇੱਛਾ ਸ਼ਕਤੀ, ਪਾਰਦਰਸ਼ੀ ਸ਼ਾਸਨ ਅਤੇ ਮਰੀਜ਼-ਪਹਿਲਾਂ ਯੋਜਨਾਬੰਦੀ ਦੁਆਰਾ ਵੱਡੇ ਪੱਧਰ 'ਤੇ ਪ੍ਰਦਾਨ ਕੀਤੀ ਜਾ ਸਕਦੀ ਹੈ।

ਏ.ਏ.ਸੀ. ਦੀ ਪਹਿਲਕਦਮੀ ਨੇ ਨਾ ਸਿਰਫ਼ ਆਮ ਪਰਿਵਾਰਾਂ 'ਤੇ ਵਿੱਤੀ ਬੋਝ ਘਟਾਇਆ ਹੈ, ਸਗੋਂ ਆਂਢ-ਗੁਆਂਢ ਪੱਧਰ 'ਤੇ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਸੈਕੰਡਰੀ ਅਤੇ ਟ੍ਰਸ਼ਰੀ ਪੱਧਰ ਦੇ ਹਸਪਤਾਲਾਂ ਦੀ ਭੀੜ ਨੂੰ ਵੀ ਸੀਮਤ ਕੀਤਾ ਹੈ। ਇਹ 'ਆਪ' ਵੱਲੋਂ ਕੀਤੇ ਵਾਅਦੇ ਅਤੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੁਆਰਾ ਚਲਾਏ ਜਾ ਰਹੇ ਸਿਹਤ ਸੰਭਾਲ ਇਨਕਲਾਬ ਦਾ ਪ੍ਰਤੱਖ ਪ੍ਰਭਾਵ ਹੈ।

ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਉਹ ਪੰਜਾਬ ਭਰ ਵਿੱਚ ਏਏਸੀ ਦਾ ਵਿਸਥਾਰ ਅਤੇ ਮਜ਼ਬੂਤੀ ਜਾਰੀ ਰੱਖੇਗੀ, ਇਹ ਯਕੀਨੀ ਬਣਾਏਗੀ ਕਿ ਹਰ ਨਾਗਰਿਕ ਨੂੰ ਘਰ ਦੇ ਨੇੜੇ ਸਮੇਂ ਸਿਰ, ਮੁਫਤ ਅਤੇ ਮਿਆਰੀ ਸਿਹਤ ਸੰਭਾਲ ਮਿਲੇ ਅਤੇ ਜਨਤਕ ਸਿਹਤ ਸੰਭਾਲ ਸੰਸਥਾਵਾਂ ਲੋਕਾਂ ਲਈ ਵਿਸ਼ਵਾਸ ਅਤੇ ਮਾਣ ਦਾ ਸਰੋਤ ਰਹਿਣ।

Powered by Froala Editor


Recommended News
Most Read
Just Now