550 ਕਿਲੋ ਨਕਲੀ ਘਿਓ ਨਾਲ ਭਰਿਆ ਟਰੱਕ ਕਾਬੂ    ਟਾਰਗੇ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ ਅਧਾਰਤ ਹੈਂਡਲਰ ਦੇ ਨਿਰਦੇਸ਼ਾਂ 'ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਲ ਹੀ ਵਿੱਚ ਦੁਬਈ ਤੋਂ ਆਏ ਸਨ: ਡੀਜੀਪੀ ਗੌਰਵ ਯਾਦਵ    ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਅਤੇ ਠੇਕੇਦਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਠੇਕੇਦਾਰ ਅਤੇ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ 2.62 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇ*    400 ਤੋਂ ਵੱਧ ਲਾਭਪਾਤਰੀਆਂ ਵਾਲੇ 2,008 ਤੋਂ ਵੱਧ ਸਥਾਨਾਂ ’ਤੇ ਲੱਗਣਗੇ ਸਿਹਤ ਯੋਜਨਾ ਕਾਰਡ ਵੰਡ ਕੈਂਪ; ਯੂਨੀਵਰਸਲ ਕਵਰੇਜ ਲਈ ਭਗਵੰਤ ਮਾਨ ਸਰਕਾਰ ਦੀ ਸਮਾਂਬੱਧ ਪਹਿਲਕਦਮੀ: ਡਾ. ਬਲਬੀਰ ਸਿੰਘ    ਡਾ. ਬਲਜੀਤ ਕੌਰ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਕਾਇਆ ਕੇਸਾਂ ਲਈ 17 ਸਤੰਬਰ ਤੱਕ ਆਖਰੀ ਮੌਕਾ ਦੇਣ ਦਾ ਐਲਾਨ    ਇਨਵੈਸਟ ਪੰਜਾਬ' ਵੱਲੋਂ ਸ਼ਾਰਜਾਹ ਅਤੇ ਪੰਜਾਬ ਦੇ ਉਦਯੋਗਾਂ ਨੂੰ ਇੱਕ-ਦੂਜੇ ਦੇ ਬਾਜ਼ਾਰਾਂ ਵਿੱਚ ਵਿਸਤਾਰ ਲਈ ਦਿੱਤਾ ਜਾਵੇਗਾ ਪੂਰਾ ਸਹਿਯੋਗ ਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਲੋੜਵੰਦ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਪੰਜਾਬ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ    ਅੰਮ੍ਰਿਤਸਰ 'ਚ ਦੋ ਏ.ਕੇ.-47 ਰਾਈਫਲਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹਥਿਆਰ ਤਸਕਰ ਦੇ ਸੰਪਰਕ 'ਚ ਸਨ: ਡੀ.ਜੀ.ਪੀ. ਗੌਰਵ ਯਾਦਵ    ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 5 ਕਿਲੋ ਆਈਸੀਈ ਅਤੇ 3 ਅਧੁਨਿਕ ਪਿਸਤੌਲਾਂ ਸਮੇਤ ਕਾਬੂ ਇਹ ਮਾਡਿਊਲ ਵਿਦੇਸ਼ੀ ਤਸਕਰਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ: ਡੀਜੀਪੀ ਗੌਰਵ ਯਾਦਵ*    ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਕਾਬੂ   
ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਉਹਨਾਂ ਦੇ ਅੰਗ ਬਚਾਉਣ ਦਾ ਮੌਕਾ ਦਿੱਤਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560 ਡਾਇਬਿਟਿਕ ਫੁੱਟ ਮਰੀਜ਼ਾਂ ਦੇ ਇਲਾਜ ’ਤੇ 1.32 ਕਰੋੜ ਰੁਪਏ ਖ਼ਰਚ ਕੀਤੇ
September 8, 2026
-560-560-1-32-

Jassi / Chandigarh

ਚੰਡੀਗੜ੍ਹ, 8 ਸਤੰਬਰ :

ਸ਼ੂਗਰ ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਇੱਕ ਛੋਟੀ ਜਿਹੀ ਸੱਟ ਹੌਲੀ-ਹੌਲੀ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਸੱਟ ਦਾ ਪਤਾ ਲੱਗਣਾ ਮੁਸ਼ਕਲ ਹੋ ਜਾਂਦਾ ਹੈ। ਖ਼ੂਨ ਦਾ ਸੰਚਾਰ ਖ਼ਰਾਬ ਹੋਣ ਨਾਲ ਜ਼ਖ਼ਮ ਭਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈI ਇਸ ਨਾਲ  ਇਨਫੈਕਸ਼ਨ ਡੂੰਘੇ ਟਿਸ਼ੂਆਂ ਤੱਕ ਫੈਲ ਸਕਦਾ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਅੰਗ ਗਵਾਉਣ ਤੱਕ ਦਾ  ਖ਼ਤਰਾ ਵੀ ਪੈਦਾ ਹੋ ਜਾਂਦਾ ਹੈI

ਪੰਜਾਬ ਦੇ ਸੈਂਕੜੇ ਮਰੀਜ਼ਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਉਸ ਸਮੇਂ ਸੁਰੱਖਿਆ ਕਵਚ ਬਣੀ, ਜਦੋਂ ਡਾਇਬਿਟਿਕ ਫੁੱਟ ਦੀ ਸਮੱਸਿਆ ਸਿਹਤਯਾਬੀ ਲਈ ਗੰਭੀਰ ਚੁਣੌਤੀ ਬਣ ਗਈ ਹੈ ।

47 ਸਾਲਾ ਹਰਚਰਨ ਸਿੰਘ ਐਡਵਾਂਸਡ ਡਾਇਬਿਟਿਕ ਫੁੱਟ ਦੀ ਬੀਮਾਰੀ ਨਾਲ ਜੂਝ ਰਹੇ ਸਨ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਉਨ੍ਹਾਂ ਦੀ ਸੱਟ ਦਾ ਪਤਾ ਲਗਣ ਦੀ ਸਮਰੱਥਾ ਘਟ ਗਈ ਸੀ, ਜਦਕਿ ਇਨਫੈਕਸ਼ਨ ਡੂੰਘੇ ਟਿਸ਼ੂਆਂ ਤੱਕ ਫੈਲ ਚੁੱਕਾ ਸੀ। ਡਾਕਟਰਾਂ ਨੇ ਇਨਫੈਕਟਿਡ ਅਤੇ ਡੈੱਡ ਟਿਸ਼ੂਆਂ ਨੂੰ ਹਟਾਉਣ ਅਤੇ ਪੈਰ ਨੂੰ ਠੀਕ ਕਰਨ ਲਈ ਸਰਜੀਕਲ ਡੀਬ੍ਰਾਈਡਮੈਂਟ ਕੀਤੀ।

38 ਸਾਲਾ ਰਾਜਾ ਨੂੰ ਵੀ ਇਸੇ ਤਰ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ। ਡਾਇਬਿਟਿਕ ਨਿਊਰੋਪੈਥੀ ਕਾਰਨ ਉਸਨੂੰ ਨੂੰ ਪੈਰ ’ਤੇ ਹੋਏ ਜ਼ਖ਼ਮ ਦਾ ਕੋਈ ਅਹਿਸਾਸ ਹੀ ਨਹੀਂ ਹੋਇਆ, ਜੋ ਬਾਅਦ ਵਿੱਚ ਗੰਭੀਰ ਇਨਫੈਕਸ਼ਨ ਵਿੱਚ ਬਦਲ ਗਿਆ ਅਤੇ ਇਸ ਦੇ ਹੱਡੀ ਤੱਕ ਪਹੁੰਚਣ ਤੱਕ ਦੀ ਨੌਬਤ ਆਣ ਬਣੀ ਸੀ। ਅਜਿਹੀ ਸਥਿਤੀ ਵਿੱਚ ਸਮੇਂ ਸਿਰ ਸਰਜਰੀ ਕਰਨਾ ਜ਼ਰੂਰੀ ਹੋ ਗਿਆ।

ਇਸੇ ਤਰ੍ਹਾਂ 67 ਸਾਲਾ ਸੰਤੋਖ ਸਿੰਘ ਦੇ ਪੈਰ ਵਿੱਚ ਲੰਮੇ ਸਮੇਂ ਤੋਂ ਨਾ ਭਰਨ ਵਾਲਾ ਡਾਇਬਿਟਿਕ ਫੁੱਟ ਅਲਸਰ ਹੋ ਗਿਆ ਸੀ, ਜਿਸ ਵਿੱਚ ਪੀਪ ਬਣਨੀ ਸ਼ੁਰੂ ਹੋ ਗਈ ਸੀ। ਇਨਫੈਕਸ਼ਨ ਨੂੰ ਦੂਰ ਕਰਨ ਅਤੇ ਪ੍ਰਭਾਵਿਤ ਟਿਸ਼ੂਆਂ ਨੂੰ ਹਟਾਉਣ ਲਈ ਸਰਜੀਕਲ ਪ੍ਰਕਿਰਿਆ ਜ਼ਰੂਰੀ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਅੰਕੜੇ ਦੇ ਪਿੱਛੇ ਇੱਕ ਇਨਸਾਨੀ ਜ਼ਿੰਦਗੀ ਹੈ—ਇੱਕ ਪਿਤਾ, ਇੱਕ ਮਾਂ, ਇੱਕ ਪੁੱਤਰ ਜਾਂ ਇੱਕ ਧੀ, ਜਿਸ ਦਾ ਪਰਿਵਾਰ ਇੱਕ ਹੋਰ ਮੌਕੇ ਦੀ ਉਮੀਦ ਕਰ ਰਿਹਾ ਹੈ। ਡਾਇਬਿਟਿਕ ਫੁੱਟ ਦੀਆਂ ਪੇਚੀਦਗੀਆਂ ਹੌਲੀ-ਹੌਲੀ ਵਧ ਸਕਦੀਆਂ ਹਨ ਅਤੇ ਜੇ ਇਲਾਜ ਵਿੱਚ ਦੇਰੀ ਹੋਵੇ ਤਾਂ ਚੱਲਣ-ਫਿਰਨ ਦੀ ਸਮਰੱਥਾ ਅਤੇ ਇੱਥੋਂ ਤੱਕ ਕਿ ਅੰਗ ਗਵਾਉਣ ਦਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਕਿਸੇ ਵੀ ਪਰਿਵਾਰ ਨੂੰ ਸਮੇਂ ਸਿਰ ਇਲਾਜ ਕਰਵਾਉਣ ਲਈ ਖ਼ਰਚੇ ਦੇ ਬੋਝ ਦੀ ਚਿੰਤਾ ਨਾ ਕਰਨੀ ਪਵੇ ।”

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਸ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਕਿ ਜਦੋਂ ਕੋਈ ਮਰੀਜ਼ ਹਸਪਤਾਲ ਪਹੁੰਚੇ ਤਾਂ ਧਿਆਨ ਮਰੀਜ਼ ਦੀ ਜਾਨ ਬਚਾਉਣ ’ਤੇ ਹੋਵੇ, ਨਾ ਕਿ ਇਸ ਗੱਲ ’ਤੇ ਕਿ ਉਸ ਦਾ ਪਰਿਵਾਰ ਇਲਾਜ ਦਾ ਖ਼ਰਚਾ ਚੁੱਕ ਸਕੇਗਾ ਜਾਂ ਨਹੀਂ।

ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਦੀ ਸਫ਼ਲਤਾ ਨੂੰ ਸਿਰਫ਼ ਇਲਾਜਾਂ ਦੀ ਗਿਣਤੀ ਜਾਂ ਖ਼ਰਚ ਕੀਤੀ ਗਈ ਰਕਮ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ, ਸਗੋਂ ਇਸ ਗੱਲ ਨਾਲ ਮਾਪਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਇਲਾਜਾਂ ਨੇ ਕੀ ਸੰਭਵ ਬਣਾਇਆ—ਇੱਕ ਮਰੀਜ਼ ਦਾ ਸਿਹਤਯਾਬ ਹੋ ਕੇ ਘਰ ਪਰਤਣਾ, ਇੱਕ ਪਰਿਵਾਰ ਨੂੰ ਆਰਥਿਕ ਪਰੇਸ਼ਾਨੀ ਤੋਂ ਬਚਾਉਣਾ ਅਤੇ ਡਾਇਬਿਟਿਕ ਫੁੱਟ ਵਰਗੀਆਂ ਸਥਿਤੀਆਂ ਵਿੱਚ ਉਸ ਅੰਗ ਨੂੰ ਬਚਾ ਪਾਉਣਾ, ਜਿਸ ਨੂੰ ਅਜੇ ਵੀ ਬਚਾਇਆ ਜਾ ਸਕਦਾ ਹੈ। ਲੋਕ-ਕੇਂਦਰਿਤ ਸਿਹਤ ਪ੍ਰਣਾਲੀ ਦਾ ਇਹੀ ਉਦੇਸ਼ ਹੈ: ਜਦੋਂ ਪਰਿਵਾਰਾਂ ਨੂੰ  ਲੋੜ ਹੋਵੇ, ਉਦੋਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਾ।”

ਰਾਜ ਸਿਹਤ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿਛਲੇ ਲਗਭਗ ਅੱਠ ਮਹੀਨਿਆਂ ਦੌਰਾਨ 560 ਮਰੀਜ਼ਾਂ ਨੂੰ ਡਾਇਬਿਟਿਕ ਫੁੱਟ ਅਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਦਾ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ’ਤੇ ਕੁੱਲ 1.32 ਕਰੋੜ ਖ਼ਰਚ ਕੀਤੇ ਗਏ। ਸਰਜੀਕਲ ਇਲਾਜ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਰਿਹਾ। ਇਸ ਤਹਿਤ 126 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 44.55 ਲੱਖ ਰੁਪਏ ਖ਼ਰਚ ਹੋਏ। ਇਸੇ ਦੌਰਾਨ 123 ਮਰੀਜ਼ਾਂ ਨੂੰ ਮੈਡੀਕਲ ਮੈਨੇਜਮੈਂਟ ਮੁਹੱਈਆ ਕਰਵਾਇਆ ਗਿਆ।

Powered by Froala Editor

560 560 1 32


Recommended News
Most Read
Just Now