ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ    'ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ    ਪੰਜਾਬ ਸਰਕਾਰ ਨੇ 26 ਮਈ ਨੂੰ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਕਾਮਿਆਂ ਨੂੰ ਵੋਟ ਪਾਉਣ ਦੀ ਛੋਟ ਦਿੱਤੀ    ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ    ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ    ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ    ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ    ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ    ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 26 ਮਈ ਨੂੰ ਛੁੱਟੀ ਦਾ ਐਲਾਨ    ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਵਾਰਡ ਤੇ ਇਨਾਮੀ ਰਾਸ਼ੀ ਨਾਲ ਖਿਡਾਰੀਆਂ ਦਾ ਸਨਮਾਨ   
ਮੁੱਖ ਮੰਤਰੀ ਦੇ ਯਤਨਾਂ ਸਦਕਾ ਹੋਰ ਮਜ਼ਬੂਤ ਹੋਇਆ ਸਹਿਕਾਰੀ ਅਦਾਰਾ ‘ਮਿਲਕਫੈੱਡ’
December 29, 2024
-

  • ਮਿਲਕਫੈੱਡ ਨੇ ਪ੍ਰਤੀ ਦਿਨ 20 ਲੱਖ ਲਿਟਰ ਤੋਂ ਵੱਧ ਦੁੱਧ ਖਰੀਦਿਆ, ਬੀਤੇ ਸਾਲ ਨਾਲੋਂ 9.4 ਫੀਸਦੀ ਇਜ਼ਾਫਾ

  • ਵੇਰਕਾ ਬ੍ਰਾਂਡ ਦੀ ਸਰਦਾਰੀ ਕਾਇਮ, ਪ੍ਰਤੀ ਦਿਨ 12.66 ਲੱਖ ਪੈਕੇਟ ਦੁੱਧ ਵੇਚਿਆ

  • ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ

  • ਸੂਬੇ ਵਿੱਚ ਮਿਲਕਫੈੱਡ ਨਾਲ 5 ਲੱਖ ਦੁੱਧ ਉਤਪਾਦਕ ਰਜਿਸਟਰਡ
  •  
  • ਲੁਧਿਆਣਾ, ਫਿਰੋਜ਼ਪੁਰ ਅਤੇ ਜਲੰਧਰ ਦੇ ਵੇਰਕਾ ਪਲਾਂਟ ਦੇ ਵਿਸਥਾਰ ਨਾਲ ਮਿਲਕਫੈੱਡ ਦਾ ਕਾਰੋਬਾਰ ਵਧਿਆ
  •  

ਚੰਡੀਗੜ੍ਹ, 29 ਦਸੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਸਾਲ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇਣ, ਵੇਰਕਾ ਪਲਾਂਟਾਂ ਦਾ ਵਿਸਥਾਰ ਕਰਨ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਅਦਾਰੇ ‘ਮਿਲਕਫੈੱਡ’ ਨੂੰ ਹੋਰ ਮਜ਼ਬੂਤ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਮਹਿਕਮਾ ਵੀ ਹੈ, ਨੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ ਲਈ ਮਿਲਕਫੈੱਡ ਨੂੰ ਵਿਸ਼ੇਸ਼ ਤੌਰ ਉਤੇ ਵੱਡੇ ਪ੍ਰਾਜੈਕਟ ਦਿੱਤੇ ਹਨ ਤਾਂ ਕਿ ਦੁੱਧ ਦੇ ਧੰਦੇ ਨੂੰ ਮੁਨਾਫੇ ਵਾਲਾ ਬਣਾਇਆ ਜਾ ਸਕੇ।ਮਿਲਕਫੈੱਡ ਨੇ ਪ੍ਰਤੀ ਦਿਨ 20 ਲੱਖ ਲਿਟਰ ਤੋਂ ਵੱਧ ਦੁੱਧ ਖਰੀਦਿਆ, ਬੀਤੇ ਸਾਲ ਨਾਲੋਂ 9.4 ਫੀਸਦੀ ਇਜ਼ਾਫਾ
ਵੇਰਕਾ ਬ੍ਰਾਂਡ ਦੀ ਸਰਦਾਰੀ ਕਾਇਮ, ਪ੍ਰਤੀ ਦਿਨ 12.66 ਲੱਖ ਪੈਕੇਟ ਦੁੱਧ ਵੇਚਿਆ
ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ
ਸੂਬੇ ਵਿੱਚ ਮਿਲਕਫੈੱਡ ਨਾਲ 5 ਲੱਖ ਦੁੱਧ ਉਤਪਾਦਕ ਰਜਿਸਟਰਡ
ਲੁਧਿਆਣਾ, ਫਿਰੋਜ਼ਪੁਰ ਅਤੇ ਜਲੰਧਰ ਦੇ ਵੇਰਕਾ ਪਲਾਂਟ ਦੇ ਵਿਸਥਾਰ ਨਾਲ ਮਿਲਕਫੈੱਡ ਦਾ ਕਾਰੋਬਾਰ ਵਧਿਆ

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦੁੱਧ ਉਤਪਾਦਕਾਂ ਦੀ ਸਹਾਇਤਾ ਲਈ ਇਕ ਅਪ੍ਰੈਲ ਤੋਂ 31 ਅਕਤੂਬਰ, 2024 ਤੱਕ ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਅਤੇ ਦੁੱਧ ਦੀ ਖਰੀਦ 840 ਰੁਪਏ ਪ੍ਰਤੀ ਕਿਲੋ ਫੈਟ ਦੇ ਮੁਤਾਬਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 6000 ਤੋਂ ਵੱਧ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਕੋਲ 5 ਲੱਖ ਦੁੱਧ ਉਤਪਾਦਕ ਰਜਿਸਟਰਡ ਹਨ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵੇਰਕਾ ਡੇਅਰੀ ਲੁਧਿਆਣਾ ਵਿਖੇ ਨਵਾਂ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਦੀ ਦੁੱਧ ਦੀ ਪ੍ਰੋਸੈਸਿੰਗ ਕਰਨ ਦੀ ਰੋਜ਼ਾਨਾ ਸਮਰੱਥਾ 9 ਲੱਖ ਲਿਟਰ ਹੈ ਅਤੇ ਇਹ ਪਲਾਂਟ 10 ਮੀਟ੍ਰਿਕ ਟਨ ਮੱਖਣ ਸੰਭਾਲਣ ਦੀ ਸਮਰੱਥਾ ਵੀ ਰੱਖਦਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਵਿਖੇ ਵੇਰਕਾ ਡੇਅਰੀ ਪਲਾਂਟ ਵੀ ਮੁੱਖ ਮੰਤਰੀ ਨੇ ਲੋਕਾਂ ਨੂੰ ਸਮਰਪਿਤ ਕੀਤਾ ਜੋ ਇਕ ਦਿਨ ਵਿੱਚ ਇਕ ਲੱਖ ਲਿਟਰ ਦੁੱਧ ਦੀ ਪ੍ਰੋਸੈਸਿੰਗ ਤੇ ਪੈਕਿਜਿੰਗ ਕਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ ਯੂਨਿਟਾਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਜਲੰਧਰ ਵਿਖੇ ਵੇਰਕਾ ਡੇਅਰੀ ਪਲਾਂਟ ਵਿੱਚ 1.25 ਲੱਖ ਲਿਟਰ ਪ੍ਰਤੀ ਦਿਨ (ਐਲ.ਐਲ.ਪੀ.ਡੀ.) ਦੀ ਸਮਰੱਥਾ ਵਾਲੇ ਫਰਮੈਂਟਡ ਉਤਪਾਦਾਂ (ਦਹੀ ਤੇ ਲੱਸੀ) ਦੀ ਪ੍ਰੋਸੈਸਿੰਗ ਤੇ ਪੈਕੇਜਿੰਗ ਲਈ ਨਵੇਂ ਆਟੋਮੈਟਿਕ ਯੂਨਿਟ ਦਾ ਉਦਘਾਟਨ ਕੀਤਾ।  

ਬੁਲਾਰੇ  ਅੱਗੇ ਦੱਸਿਆ ਕਿ ਮਿਲਕਫੈੱਡ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿੰਡਾਂ ਵਿੱਚ ਦੁੱਧ ਦੀ ਖਰੀਦ ਤੇ ਸਪਲਾਈ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਹੈ। ਵਿੱਤੀ ਵਰ੍ਹੇ ਸਾਲ 2023-24 ਵਿੱਚ ਮਿਲਕਫੈੱਡ ਨੇ ਪ੍ਰਤੀ ਦਿਨ  20.01 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਤਾਬਲੇ 9.4 ਫੀਸਦੀ ਵੱਧ ਹੈ। ਇਸ ਸਮੇਂ ਦੌਰਾਨ ਸਹਿਕਾਰੀ ਅਦਾਰੇ ਨੇ ਸਖ਼ਤ ਮੁਕਾਬਲੇ ਦੇ ਬਾਵਜੂਦ ਪ੍ਰਤੀ ਦਿਨ 12.66 ਲੱਖ ਲਿਟਰ ਪੈਕੇਟ ਵਾਲਾ ਦੁੱਧ ਵੇਚਿਆ ਜਦਕਿ ਬੀਤੇ ਸਾਲ ਇਸ ਦੀ ਵਿਕਰੀ 12.01 ਲੱਖ ਲਿਟਰ ਸੀ ਜਿਸ ਨਾਲ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਵਿੱਚ ਮਿਲਕਫੈੱਡ ਨੇ ਲੋਕਾਂ ਦੀ ਮੰਗ ਦੇ ਮੁਤਾਬਕ ਪਹਿਲੀ ਵਾਰ ਬਿਨਾ ਸ਼ੂਗਰ ਵਾਲੀ ਖੀਰ ਅਤੇ ਮਿਲਕਕੇਕ ਅਤੇ ਹੋਰ ਉਤਪਾਦਾਂ ਦੀ ਵਿਕਰੀ ਸ਼ੁਰੂ ਕੀਤੀ।  

------

Powered by Froala Editor


Recommended News
Most Read
Just Now