September 22, 2026
Makkar / New Delhi
ਨਵੀਂ ਦਿਲੀ 22 ਸਤੰਬਰ (ਮੱਕੜ ):-
ਕੇਂਦਰੀ ਚੋਣ ਕਮਿਸ਼ਨ ਨੇ ਅੱਜ ਤਿੰਨ ਸੂਬਿਆਂ ਤੋਂ 12 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ ।
ਇਨ੍ਹਾਂ ਵਿੱਚੋਂ ਉਤਰ ਪ੍ਰਦੇਸ਼ ਤੋਂ 10, ਪੱਛਮੀ ਬੰਗਾਲ ਤੋਂ ਇੱਕ, ਅਤੇ ਉੱਤਰਾਖੰਡ ਤੋਂ ਇੱਕ ਸੀਟ ਖਾਲੀ ਹੋ ਰਹੀ ਹੈ । ਖਾਲੀ ਹੋ ਰਹੀਆਂ ਸੀਟਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ ਹੈ ਜੋ ਉਤਰ ਪ੍ਰਦੇਸ਼ ਵਿੱਚ ਪੈਂਦੀ ਹੈ
ਉੱਤਰ ਪ੍ਰਦੇਸ਼ ਦੀਆਂ 10 ਅਤੇ ਉੱਤਰਾਖੰਡ ਤੇ ਪੱਛਮੀ ਬੰਗਾਲ ਦੀ 1 -1 ਸੀਟ ਲਈ 16 ਅਕਤੂਬਰ ਨੂੰ ਵੋਟਾਂ ਪੈਣਗੀਆਂ । ਚੋਣ ਪ੍ਰੋਗਰਾਮ ਮੁਤਾਬਕ 29 ਸਤੰਬਰ 2026 ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਨਾਮਜ਼ਦਗੀਆਂ 6 ਸਤੰਬਰ ਤੱਕ ਜਾਰੀ ਰਹਿਣਗੀਆਂ ਅਤੇ 16 ਸਤੰਬਰ ਨੂੰ ਵੋਟਾਂ ਪੈਣਗੀਆਂ ।
ਕਈ ਪ੍ਰਮੁੱਖ ਆਗੂਆਂ ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਉਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਰੁਣ ਸਿੰਘ, ਗੀਤਾ ਉਰਫ਼ ਚੰਦਰਪ੍ਰਭਾ, ਨੀਰਜ ਸ਼ੇਖਰ, ਬ੍ਰਿਜਲਾਲ, ਪ੍ਰੋਫੈਸਰ ਰਾਮ ਗੋਪਾਲ ਯਾਦਵ, ਰਾਮਜੀ, ਬੀ.ਐਲ. ਵਰਮਾ, ਸੀਮਾ ਅਤੇ ਦਿਨੇਸ਼ ਸ਼ਰਮਾ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਨਰੇਸ਼ ਬੰਸਲ ਸ਼ਾਮਲ ਹਨ ।
Powered by Froala Editor
12