ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ। ਪੁਲਿਸ ਟੀਮਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 15 ਕਿਲੋ ਅਫੀਮ ਵੀ ਬਰਾਮਦ    ਚੰਡੀਗੜ ਪੁਲਿਸ ਵੱਲੋਂ ਮਨੀਸ਼ ਸਿਸੋਦੀਆ ਸਮੇਤ ਸੈਂਕੜੇ ਆਮ ਆਦਮੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ    ਦਿਲੀ ਪੁਲਿਸ ਵੱਲੋਂ ਕੇਜਰੀਵਾਲ, ਮਮਤਾ ਬੈਨਰਜੀ ਅਤੇ ਹੋਰ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ    ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਗਰੁੱਪ-ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ: ਹਰਪਾਲ ਸਿੰਘ ਚੀਮਾ    ਸਪੀਕਰ ਸੰਧਵਾਂ ਨੇ 22 ਅਕਤੂਬਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ ਸੱਦਿਆ    ਚੈਂਪੀਅਨਜ਼ ਟਰਾਫੀ ਲਈ ਪੁਖਤਾ ਪ੍ਰਬੰਧ ਕਰੇਗਾ ਪੰਜਾਬ, ਕੌਮਾਂਤਰੀ ਖੇਡ ਮੁਕਾਬਲੇ ਦੀ ਮੇਜ਼ਬਾਨੀ ਨਾਲ ਨਵੇਂ ਕੀਰਤੀਮਾਨ ਕਾਇਮ ਕਰੇ ਪੰਜਾਬ. ਚੈਂਪੀਅਨਜ਼ ਟਰਾਫੀ ਦਾ ਉਦਘਾਟਨੀ ਸਮਾਗਮ 27 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗਾ, 5 ਨਵੰਬਰ ਤੱਕ ਮੈਚ ਖੇਡੇ ਜਾਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਵਾਤਾਵਰਣ ਸੁਰੱਖਿਆ ਸਬੰਧੀ ਉਪਾਵਾਂ ਦੇ ਪ੍ਰਭਾਵੀ ਲਾਗੂਕਰਨ ਲਈ ਖੇਤਰੀ ਅਮਲੇ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਸਿਖਲਾਈ ਪ੍ਰੋਗਰਾਮ ਦਾ ਰਿਹਾ ਉਦੇਸ਼    ਗੌਰਵ ਯਾਦਵ ਨੇ ਪੰਜਾਬ ਦੇ ਡੀ ਜੀ ਪੀ ਵੱਜੋਂ ਅਹੁਦਾ ਸੰਭਾਲਿਆ    ਬੀਬੀ ਰੂਪ ਕੌਰ ਸੰਧੂ ਬਲਾਤਕਾਰ ਦੇ ਸਬੂਤ ਲੈ ਕੇ ਅਕਾਲ ਤਖਤ ਸਾਹਿਬ ਪੁੱਜੀ- ਸਿੰਘ ਸਾਹਿਬ ਬਾਹਰ ਹੋਣ ਕਾਰਨ ਨਾ ਮਿਲੇ    ਪੰਜਾਬ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਬਲਾਤਕਾਰ ਕਾਂਡ ਦੀ ਜਾਂਚ ਲਈ ਸਿਟ ਗਠਿਤ   
ਗੁਰਦੁਆਰਾ ਸਾਹਿਬ ਵਿਚ ਸੰਗਤਾਂ ਤੇ ਕਿਰਪਾਨ ਨਾਲ ਹਮਲਾ
July 12, 2024
-

ਲੰਡਨ, 12 ਜੁਲਾਈ :

                  ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ ‘ਚ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਇਕ ਨੌਜਵਾਨ ਗ੍ਰੇਵਸੈਂਡ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਅਤੇ ਉਥੇ ਸੇਵਾ ਕਰ ਰਹੀ ਅਤੇ ਮੱਥਾ ਟੇਕ ਰਹੀ ਸੰਗਤ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸੰਗਤ ਦੇ ਸਹਿਯੋਗ ਨਾਲ ਆਰੋਪੀ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ ‘ਚ ਨਫਰਤ ਨਾਲ ਭਰੇ ਇਕ ਸ਼ੱਕੀ ਕੱਟੜਪੰਥੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਰਹੀਆਂ ਸਨ। ਚਸ਼ਮਦੀਦਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਸੀ। ਮੱਥਾ ਟੇਕਦੇ ਹੋਏ ਉਸ ਨੇ ਕਿਰਪਾਨ ਚੁੱਕ ਲਈ। ਕਿਰਪਾਨ ਲੈ ਕੇ ਉਹ ਸੰਗਤ ਵੱਲ ਵਧਿਆ ਅਤੇ ਸਾਹਮਣੇ ਆਉਣ ਵਾਲੇ ਲੋਕਾਂ ‘ਤੇ ਕਿਰਪਾਨ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

Powered by Froala Editor


Recommended News
Most Read
Just Now