ਭਾਜਪਾ ਯੁਵਾ ਮੋਰਚਾ ਵਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਵੱਲੋਂ ਨਵੀਂ ਸੂਬਾ ਪੱਧਰੀ ਟੀਮ ਦਾ ਐਲਾਨ, ਨਵੀਂ ਸੂਬਾ ਟੀਮ ਦਾ ਐਲਾਨ,    ਯੋਗ ਆਊਟਸੋਰਸ ਕਾਮਿਆਂ ਨੂੰ ਠੇਕੇ 'ਤੇ ਲਿਆਉਣ ਵਿੱਚ ਕੋਈ ਪ੍ਰਬੰਧਕੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ: ਹਰਪਾਲ ਸਿੰਘ ਚੀਮਾ    ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ    ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿ    ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; 'ਵੇਰਕਾ’ ਅਤੇ 'ਫਾਈਵ ਰਿਵਰਜ਼' ਨੂੰ ਕੌਮਾਂਤਰੀ ਬਾਜ਼ਾਰ 'ਚ ਲਿਜਾਣ ਦੀ ਪੇਸ਼ਕਸ਼    ਪਟਿਆਲ਼ਾ ਨਗਰ ਨਿਗਮ ਦੀਆਂ ਚੋਣਾਂ ਲਈ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ     ਪੰਜਾਬ ਵਿਧਾਨ ਸਭਾ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੇਂਦਰ ਨੂੰ ਅਪੀਲ- ਮੱਤਾ ਪਾਸਾ    ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ. ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹੈਂਡਲਰ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ    ਲੋਕਾਂ ਨੂੰ ਅਜਿਹੇ ਨੁਮਾਇੰਦੇ ਚੁਣਨੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਅਤੇ ਸਮੱਸਿਆਵਾਂ ਨੂੰ ਸਮਝਦੇ ਹੋਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਆਤਮ-ਨਿਰਭਰ, ਸਸ਼ਕਤ ਅਤੇ ਸਨਮਾਨਜਨਕ ਜੀਵਨ ਦੇਣ ਲਈ ਵਚਨਬੱਧ   
ਕਰੋੜਾਂ ਦੇ ਮੋਬਾਇਲ ਚੋਰੀ ਦੇ ਮਾਮਲੇ ਵਿੱਚ ਫਲਿਪਕਾਰਟ ਦੇ ਤਿੰਨ ਮੁਲਾਜ਼ਮਾਂ ਸਮੇਤ 7 ਦੋਸ਼ੀਆਂ ਦੀ ਪਛਾਣ ਦੋ ਮਲਾਜਮ ਗ੍ਰਿਫ਼ਤਾਰ
October 25, 2026
-7-

Satwant / Bathinda

ਬਠਿੰਡਾ 25 ਅਕਤੂਬਰ (ਸਤਵੰਤ):-ਬਠਿੰਡਾ ਦੇ ਭੁੱਚੋਂ ਮੰਡੀ ਕੈਂਚੀਆਂ ਕੋਲ ਸਥਿਤ  ਫਲਿੱਪਕਾਰਟ ਸਟੋਰ  ਤੋਂ ਬੀਤੀ ਰਾਤ ਕਰੋੜਾਂ ਦੀ ਹੋਈ ਚੋਰੀ ਦੇ ਮਾਮਲੇ ਦਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪਰਦਾਫ਼ਾਸ ਕਰ ਦਿੱਤਾ ਹੈ। ਇਸ ਕਰੋੜਾਂ ਦੀ ਕੀਮਤ ਦੀ ਹੋਈ ਚੋਰੀ ਦੀ ਘਟਨਾ ਵਿਚ ਇਸ ਸਟੋਰ ਦੇ ਤਿੰਨ ਮੁਲਾਜ਼ਮ ਸ਼ਾਮਲ ਦੱਸੇ ਜਾਂਦੇ ਹਨ, ਜਿੰਨ੍ਹਾਂ ਵਿਚੋਂ 2 ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। 

   ਘਟਨਾ ਦੀ ਪੁਸ਼ਟੀ ਕਰਦਿਆਂ ਭੁੱਚੋਂ ਪੁਲਿਸ ਚੌਂਕੀ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਦੂਜੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। 

      ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਰਾਤ ਨੂੰ ਰਾਤ ਨੂੰ ਸਟੋਰ ਦੇ ਵਿਚੋਂ ਸੈਮਸੰਗ ਕੰਪਨੀ ਦੇ 980 ਮੋਬਾਇਲ ਚੋਰੀ ਹੋ ਗਏ ਸਨ, ਜਿੰਨ੍ਹਾਂ ਦੀ ਮਾਰਕੀਟ ਕੀਮਤ 4 ਕਰੋੜ 58 ਲੱਖ ਰੁਪਏ ਬਣਦੀ ਹੈ।ਸਵੇਰ ਪਤਾ ਲੱਗਣ ‘ਤੇ ਸਟੋਰ ਦੇ ਇੰਚਾਰਜ ਹਰਿਜੰਦਰ ਕੁਮਾਰ ਵੱਲੋਂ ਪੁਲਿਸ ਨੂੰ ਸਿਕਾਇਤ ਦਰਜ਼ ਕਰਵਾਈ ਗਈ 

      ਮੁਲਜ਼ਮ ਜਾਂਦੇ ਸਮੇਂ ਚੋਰੀ ਦੇ ਮਾਲ ਨਾਲ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਗਏ ਸਨ ਪ੍ਰੰਤੂ ਉਹ ਪੁਲਿਸ ਤਿੱਖੀਆਂ ਨਜ਼ਰਾਂ ਤੋਂ ਬਚ ਨਹੀਂ ਪਾਏ। ਪੁਲਿਸ ਅਧਿਕਾਰੀਆਂ ਦੀ ਪਹਿਲੀ ਨਜ਼ਰੇ ਸ਼ੱਕ ਦੀ ਸੂਈ ਇੱਥੇ ਕੰਮ ਕਰਨ ਵਾਲਿਆਂ ਉੱਪਰ ਹੀ ਪਈ। 

     ਪੁਛਗਿਛ ਤੋਂ ਬਾਅਦ ਫਲਿੱਪਕਾਰਟ ਦੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਮੁਲਾਜ਼ਮਾਂ ਲਵਪ੍ਰੀਤ ਸਿੰਘ ਵਾਸੀ ਅੱਕਾਵਾਲੀ ਜ਼ਿਲ੍ਹਾ ਮਾਨਸਾ ਤੇ ਸੁਰਿੰਦਰ ਸਿੰਘ ਬੱਬੂ ਨੂੰ ਕਾਬੂ ਕਰ ਲਿਆ ਗਿਅ ਜਦੋਂ ਕਿ ਬਲਜਿੰਦਰ ਸਿੰਘ ਵਾਸੀ ਹੜ੍ਹੋਲੀ ਦੀ ਭਾਲ ਜਾਰੀ ਹੈ ਮੁਢਲੀ ਪੁਛਗਿਛ ਤੋਂ ਬਾਅਦ ਇਸ ਕਾਂਡ ਵਿਚ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੋਤਮ ਵਾਸੀ ਟੋਹਾਣਾ,ਸੁਖਪ੍ਰੀਤ ਸਿੰਘ ਸੋਨੀ ਵਾਸੀ ਮਾਨਸਾ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ ।

Powered by Froala Editor

7


Recommended News
Most Read
Just Now